16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗਾਂਧੀ ਆਰੀਆ ਹਾਈ ਸਕੂਲ ਵਿੱਚ *, ਤੀਆਂ ਤੀਜ ਦੀਆਂ *ਦਾ ਤਿਉਹਾਰ ਮਨਾਇਆ...

ਗਾਂਧੀ ਆਰੀਆ ਹਾਈ ਸਕੂਲ ਵਿੱਚ *, ਤੀਆਂ ਤੀਜ ਦੀਆਂ *ਦਾ ਤਿਉਹਾਰ ਮਨਾਇਆ ਗਿਆ

ਬਰਨਾਲਾ 3. ਅਗਸਤ /ਕਰਨਪ੍ਰੀਤ ਧੰਦਰਾਲ /ਗਾਂਧੀ ਆਰੀਆ ਹਾਈ ਸਕੂਲ ਵਿੱਚ *, ਤੀਆਂ ਤੀਜ ਦੀਆਂ *ਦਾ ਤਿਉਹਾਰ ਮਨਾਇਆ ਗਿਆ ਸਕੂਲ ਦੀਆਂ ਵਿਦਿਆਰਥਨਾਂ ਨੇਂ ਪੰਜਾਬੀ ਸੱਭਿਆਚਾਰ ਬੋਲੀਆਂ ਪਾਉਂਦੀਆਂ ਗਿੱਧੇ ਦੇ ਪਿੜ੍ਹ ਵਿੱਚ ਧੂੜਾਂ ਪੱਟ ਦਿਤੀਆਂ! ਉੱਚੀ ਹੇਕ ਲਾਉਂਦੀਆਂ * ਤੇਰੇ

*ਜੇਹੇ ਨੂੰ ਵੇ ਮੈਂ ਟਿੱਚ ਨਾਂ ਜਾਣਦੀ ਤੇਰਾ ਮੇਰਾ ਬਣਦਾ ਨਾਂ ਮੇਚ ਮੁੰਡਿਆਂ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ * ਲੁੱਧਿਆਣੇ ਜੱਟੀ ਨੱਚੇ ਪਟਿਆਲਾ ਖੜ ਖੜ ਦੇਖਦਾ..ਤੇ ਅਧਿਆਪਕਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਨੂੰ ਅਤੇ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਖੂਬ ਰੰਗ ਬੰਨ੍ਹਿਆ ।
ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਸਕੂਲ ਆਏ ਤੇ ਦਰੱਖਤਾਂ ਤੇ ਪਾਈਆਂ ਹੋਈਆਂ ਪੀਂਘਾਂ ਤੇ ਖੂਬ ਝੂਟੇ ਲਏ । ਇਸ ਮੌਕੇ ਵਿਦਿਆਰਥਣਾ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਰਾਜਮਹਿੰਦਰ ਜੀ ਨੇ ਕਿਹਾ ਕਿ ਬੱਚਿਆਂ ਨੂੰ ਹਮੇਸ਼ਾ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਅੱਜ ਦੀਆਂ ਫਿਲਮਾਂ ਜਾਂ ਮੋਬਾਈਲ ਕਲਚਰ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਤੋੜਨ ਦਾ ਕੰਮ ਕਰ ਰਹੇ ਹਨ। ਇਹ ਹੀ ਕਾਰਨ ਹੈ ਕੇ ਸਾਡੀ ਪੀੜੀ ਨਿਘਾਰ ਵੱਲ ਨੂੰ ਜਾ ਰਹੀ ਹੈ । ਹਾਲੇ ਵੀ ਸਮਾਂ ਹੈ ਸਾਡੇ ਅਧਿਆਪਕ ਅਤੇ ਸਮਾਜ-ਸੇਵੀ ਸੰਸਥਾਵਾਂ ਯਤਨ ਕਰਕੇ ਸਾਡੇ ਬੱਚੇ ਸਾਡੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਸ੍ਰੀ ਕੇਵਲ ਜਿੰਦਲ ਜੀ, ਜਨਰਲ ਸੈਕਟਰੀ ਭਾਰਤ ਭੂਸ਼ਣ ਮੇਨਨ.ਸੁਖਮਹਿੰਦਰ ਸਿੰਘ ਸੰਧੂ ,ਮੈਡਮ ਰੀਟਾ ,ਵੀਨਾ ਚੱਡਾ, ਗੀਤਾ ,ਮਿਨਾਕਸ਼ੀ ਜੋਸ਼ੀ , ਚਰਨਜੀਤ ਸ਼ਰਮਾ ,ਪਰਵੀਨ ਕੁਮਾਰ ,ਸ਼ੁਸ਼ਮਾ ਗੋਇਲ ,ਸੁਨੀਤਾ ਗੌਤਮ, *ਰੂਬੀ ਸਿੰਗਲਾ *,ਰਵਨੀਤ ਕੌਰ ,ਸ਼ਰਧਾ ਗੋਇਲ, ਰਿੰਪੀ ਅਤੇ ਰੀਮਾ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS