17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜੁਆ ਖੇਡ ਰਹੇ ਜੁਆਰੀਆਂ ਤੇ ਪੁਲਿਸ ਰੇਡ, ਜੁਆਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ...

ਜੁਆ ਖੇਡ ਰਹੇ ਜੁਆਰੀਆਂ ਤੇ ਪੁਲਿਸ ਰੇਡ, ਜੁਆਰੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਬੰਨ ਕੇ ਕੁੱਟਿਆ

ਤਿੰਨ ਮੁਲਜ਼ਮ ਗਿਰਫ਼ਤਾਰ ਤੇ ਕਈ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ।

ਲੁਧਿਆਣਾ (ਬਿਊਰੋ) : ਪ੍ਰਾਪਤ ਜਾਣਕਾਰੀ ਮੁਤਾਬਿਕ ਦੁਗਰੀ ਐਲਆਈਜੀ ਫਲੈਟਾਂ ਵਿੱਚ ਜੂਆ ਚੱਲ ਰਿਹਾ ਸੀ । ਪੁਲਿਸ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਥਾਣਾ ਦੁੱਗਰੀ ਅਤੇ ਥਾਣਾ ਸਦਰ ਦੀ ਪੁਲਿਸ ਨੇ ਦਬਿਸ਼ ਦੇ ਕੇ ਐੱਲ ਆਈ ਜੀ ਫਲੈਟ ਦੁੱਗਰੀ ਵਿੱਚ ਛਾਪਾਮਾਰੀ ਕਰਨ ਪਹੁੰਚੀ । ਚੌਕੀ ਬਸੰਤ ਐਵੇਨਿਊ ਦੀ ਪੁਲਿਸ ਪਹਿਲੋਂ ਪਹੁੰਚ ਗਈ । ਚੌਕੀ ਇੰਚਾਰਜ ਰਣਜੀਤ ਸਿੰਘ ਅਤੇ ਮੁਲਾਜ਼ਮਾਂ ਨੇ ਛਾਪਾਮਾਰੀ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ,ਪਰ ਜੂਆ ਖੇਡ ਰਹੇ ਵਿਅਕਤੀਆਂ ਨੇ ਚੌਕੀ ਇੰਚਾਰਜ ਰਣਜੀਤ ਸਿੰਘ ਸਮੇਤ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਸੂਚਨਾ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਮੁਲਜ਼ਮਾਂ ਦੇ ਕਬਜ਼ੇ ਚੋਂ ਮੁਲਾਜ਼ਮਾਂ ਨੂੰ ਛੁਡਵਾਇਆ । ਪੁਲਿਸ ਨੇ ਮੁਲਾਜ਼ਮਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮਾਂ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦੇ ਮੁਤਾਬਕ ਸੁਮਿਤ, ਜੱਸੀ ਅਤੇ ਹਿਮਾਂਸ਼ੂ ਨੂੰ ਕਾਬੂ ਕਰ ਲਿਆ ਗਿਆ ਹੈ ਬਾਕੀ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ।

Today Now News

RELATED ARTICLES
- Advertisment -

POPULAR POSTS