16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਜਪਾਨ ਦਾ ਫਿਰ ਪ੍ਰਧਾਨ ਮੰਤਰੀ ਬਣਿਆ ਫੁਮੀਓ ਕਿਸ਼ਿਦਾ

ਜਪਾਨ ਦਾ ਫਿਰ ਪ੍ਰਧਾਨ ਮੰਤਰੀ ਬਣਿਆ ਫੁਮੀਓ ਕਿਸ਼ਿਦਾ

ਟੋਕੀਓ

ਫੁਮੀਓ ਕਿਸ਼ਿਦਾ ਨੂੰ ਮੁੜ ਜਪਾਨ ਦਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਨ੍ਹਾਂ ਦੀ ਪਾਰਟੀ ਨੇ ਸੰਸਦੀ ਚੋਣਾਂ ਵਿਚ ਬਹੁਮੱਤ ਹਾਸਲ ਕੀਤਾ ਹੈ। ਸੰਸਦ ਨੇ ਕਰੀਬ ਮਹੀਨਾ ਪਹਿਲਾਂ ਕਿਸ਼ਿਦਾ ਨੂੰ ਇਸ ਅਹੁਦੇ ਲਈ ਚੁਣਿਆ ਸੀ, ਪਰ ਕਿਸ਼ਿਦਾ ਨੇ ਤੁਰੰਤ ਚੋਣਾਂ ਦਾ ਸੱਦਾ ਦਿੱਤਾ ਸੀ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੇ 465 ਮੈਂਬਰੀ ਹੇਠਲੇ ਸਦਨ ਵਿਚ 261 ਸੀਟਾਂ ਹਾਸਲ ਕੀਤੀਆਂ ਹਨ। 31 ਅਕਤੂਬਰ ਨੂੰ ਮਿਲੀ ਜਿੱਤ ਨਾਲ ਕਿਸ਼ਿਦਾ ਹੁਣ ਪੂਰੀ ਤਾਕਤ ਨਾਲ ਸੱਤਾ ’ਤੇ ਕਾਬਜ਼ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵੋਟਰ ਬਦਲਾਅ ਨਾਲੋਂ ਸਥਿਰਤਾ ਨੂੰ ਪਹਿਲ ਦੇ ਰਹੇ ਹਨ।

ਦੱਸਣਯੋਗ ਹੈ ਕਿ ਮਹਾਮਾਰੀ ਕਾਰਨ ਜਪਾਨ ਦੀ ਆਰਥਿਕਤਾ ਹਿੱਲ ਗਈ ਹੈ ਤੇ ਹੋਰ ਵੀ ਕਈ ਚੁਣੌਤੀਆਂ ਹਨ। ਕਿਸ਼ਿਦਾ ਹੁਣ ਆਪਣੀ ਦੂਜੀ ਕੈਬਨਿਟ ਚੁਣਨਗੇ। ਉਨ੍ਹਾਂ ਨੂੰ ਲਿਬਰਲ ਡੈਮਕ੍ਰੈਟਾਂ ਨੇ ਮਹੀਨਾ ਪਹਿਲਾਂ ਸੁਰੱਖਿਅਤ ਉਮੀਦਵਾਰ ਵਜੋਂ ਚੁਣਿਆ ਸੀ। ਪਾਰਟੀ ਨੂੰ ਡਰ ਸੀ ਕਿ ਜੇਕਰ ਯੋਸ਼ੀਹਿਦੇ ਸੁਗਾ ਸੱਤਾ ਵਿਚ ਬਣੇ ਰਹਿੰਦੇ ਹਨ ਤਾਂ ਪਾਰਟੀ ਨੂੰ ਹਾਰ ਮਿਲੇਗੀ ਕਿਉਂਕਿ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰ ਰਹੇ। ਸੁਗਾ ਨੇ ਇਕ ਸਾਲ ਸੱਤਾ ਵਿਚ ਰਹਿਣ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ।

ਕਰੋਨਾ ਨਾਲ ਚੰਗੀ ਤਰ੍ਹਾਂ ਨਾ ਨਜਿੱਠਣ ਤੇ ਵਾਇਰਸ ਦੇ ਬਾਵਜੂਦ ਟੋਕੀਓ ਉਲੰਪਿਕਸ ਕਰਾਉਣ ਲਈ ਸੁਗਾ ਦੀ ਆਲੋਚਨਾ ਕੀਤੀ ਜਾ ਰਹੀ ਸੀ। ਪ੍ਰਮੁੱਖ ਨੀਤੀ ਮਾਹਿਰ ਤੇ ਸਾਬਕਾ ਸਿੱਖਿਆ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੂੰ ਹੁਣ ਵਿਦੇਸ਼ ਮੰਤਰੀ ਬਣਾਇਆ ਜਾਵੇਗਾ। ਕੈਬਨਿਟ ਵਿਚ ਹੋਰ ਤਬਦੀਲੀਆਂ ਵੀ ਕੀਤੀਆਂ ਜਾਣਗੀਆਂ। –

Today Now News

RELATED ARTICLES
- Advertisment -

POPULAR POSTS