17.4 C
Chandigarh

TODAY NOW NEWS

Friday, March 20, 2026
HomeBREAKING NEWSਵਾਲਮੀਕਿ/ਮਜ਼ਬੀ ਸਿੱਖ ਮਹਾਸਭਾ ਵਲੋ ਪੰਜਾਬ ਸਰਕਾਰ ਦੀ ਫੂਕੀ ਅਰਥੀ

ਵਾਲਮੀਕਿ/ਮਜ਼ਬੀ ਸਿੱਖ ਮਹਾਸਭਾ ਵਲੋ ਪੰਜਾਬ ਸਰਕਾਰ ਦੀ ਫੂਕੀ ਅਰਥੀ

ਮਾਮਲਾ ਲਾਅ ਅਫ਼ਸਰ ਦੀ ਭਰਤੀ ਵਿੱਚ ਰਾਖਵਾਂਕਰਨ ਨਾ ਦੇਣ ਦਾ

“ਅੱਜ ਮਿਤੀ 9/7/2022 ਨੂੰ ਵਾਲਮੀਕਿ/ ਮਜ਼੍ਹਬੀ ਸਿੱਖ ਮਹਾਂ ਸਭਾ ਵੱਲੋਂ ਪੰਜਾਬ ਸਰਕਾਰ ਵੱਲੋਂ 178 ਲਾਅ ਅਫਸਰ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਨਾ ਦੇਣ ਕਾਰਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਕੇ ਸਰਕਾਰ ਦੀ ਅਰਥੀ ਬੱਸ ਸਟੈਂਡ ਦੇ ਸਾਹਮਣੇ ਅਰਥ ਕਰਕੇ ਫੂਕੀ ਗਈ । ਅਰਥੀ ਫੂਕ ਮੁਜ਼ਾਹਰੇ ਦੇ ਸਮੇਂ ਵਾਲਮੀਕਿ/ ਮਜ਼੍ਹਬੀ ਸਿੱਖ ਮਹਾਂ ਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ, ਉਪ ਚੇਅਰਮੈਨ ਜਗਤਾਰ ਮੱਖੂ, ਜਨਰਲ ਸਕੱਤਰ ਇੰਦਰਪਾਲ ਸਿੰਘ, ਮੀਤ ਪ੍ਰਧਾਨ ਰਾਜੂ ਸਹੋਤਾ, ਵਾਲਮੀਕਿ/ਮਜਬੀ ਸਿੱਖ ਭਲਾਈ ਫਰੰਟ ਜ਼ਿਲ੍ਹਾ ਪ੍ਰਧਾਨ ਜਗਤਾਰ ਡਰੋਲੀ, , ਐੱਸ ਸੀ/ਬੀ ਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਮਾਰਸ਼ਲ ਨੇ ਇਥੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਤਾਂ 178 ਲਾਅ ਅਫਸਰ ਦੀਆਂ ਪੋਸਟਾਂ ਵਿੱਚ ਰਾਖਵਾਂਕਰਨ ਨਾ ਦੇ ਕੇ “ਦੀ ਪੰਜਾਬ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਜ਼ ਰਿਜਰਵੇਸ਼ਨ ਇਨ ਸਰਵਿਸਿਜ਼ ਐਕਟ, 2006 “ਦੀਆਂ ਧੱਜੀਆਂ ਉਡਾਈਆਂ ਅਤੇ ਸੰਵਿਧਾਨ ਨੂੰ ਸਿੱਧਾ ਸਿੱਧਾ ਚਣੌਤੀ ਦਿੱਤੀ ਹੈ ਅਤੇ ਉਪਰੋਂ ਐਡਵੋਕੇਟ ਜਰਨਲ ਵਲੋਂ ਗ੍ਰਹਿ ਵਿਭਾਗ ਨੂੰ ਲਿਖੀ ਚਿੱਠੀ ਵਿੱਚ ਅਨੁਸੂਚਿਤ ਜਾਤੀਆਂ ਦੀ ਕਾਰਜ ਕੁਸ਼ਲਤਾ ਉੱਪਰ ਕੀਤੀ ਗਈ ਗਲਤ ਟਿੱਪਣੀ ਨੇ ਦੁਨੀਆਂ ਭਰ ਵਿੱਚ ਵੱਸਦੇ ਕਰੋੜਾਂ ਦਲਿਤਾਂ ਦਾ ਅਪਮਾਨ ਕੀਤਾ ਹੈ ਮਹਾਂ ਸਭਾ ਦੇ ਆਗੂਆਂ ਨੇ ਬੋਲਦੇ ਹੋਏ ਇਹ ਮੰਗ ਕੀਤੀ ਕਿ ਐਡਵੋਕੇਟ ਜਰਨਲ ਤੇ ਐਰੋਸਿਟੀ ਐਕਟ ਲਾਗੂ ਕਰਕੇ ਅਹੋਦi ਤੇ ਹਟਾਇਆ ਜਾਵੇ l ਐਡਵੋਕੇਟ ਜਨਰਲ ਦੇ ਇਸ ਬੇਤੁਕੇ ਬਿਆਨ ਨਾਲ ਅਨੁਸੂਚਿਤ ਜਾਤੀ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਪੰਜਾਬ ਸਰਕਾਰ ਦੀ ਇਸ ਲੋਕ ਮਾਰੂ ਫੈਸਲੇ ਨੇ ਪੰਜਾਬ ਸਰਕਾਰ ਅਨੂਸੂਚਿਤ ਜਾਤੀ ਵਿਰੋਧੀ ਚਿਹਰਾ ਨੰਗਾ ਕੀਤਾ l ਪੰਜਾਬ ਸਰਕਾਰ ਵੱਲੋਂ ਚੋਣਾਂ ਜਿੱਤਣ ਤੋਂ ਬਾਅਦ ਸਰਕਾਰੀ ਦਫਤਰਾਂ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਭਾਰਤ ਰਤਨ ਦੀਆਂ ਤਸਵੀਰਾਂ ਲਗਾਈਆਂ ਗਈਆਂ ਅਤੇ ਇਹ ਦਿਖਾਵਾ ਕੀਤਾ ਗਿਆ ਕੀ ਇਹ ਸਰਕਾਰ ਭਾਰਤ ਰਤਨ ਡਾ ਅੰਬੇਡਕਰ ਸਾਹਿਬ ਦੀ ਸੋਚ ਤੇ ਚੱਲੂੰਗੀ ਪਰ ਬਾਬਾ ਸਾਹਿਬ ਦਿਆਂ ਸਰਕਾਰੀ ਦਫਤਰਾਂ ਵਿੱਚ ਲਗਵਾਈਆਂ ਤਸਵੀਰਾਂ ਸਰਕਾਰ ਵੱਲੋਂ ਮਹਿਜ ਇੱਕ ਦਿਖਾਵਾ ਜਾਪਦਾ ਹੈ ਕਿਉਂਕਿ ਅਨੁਸੂਚਿਤ ਜਾਤੀ ਦੇ ਸਮਾਜ ਨਾਲ ਪੰਜਾਬ ਸਰਕਾਰ ਵੱਲੋਂ ਰਾਖਵਾਂਕਰਨ ਨੂੰ ਲੈ ਕੇ ਧੱਕਾ ਕੀਤਾ ਜਾ ਰਿਹਾ ਹੈ l ਵਾਲਮੀਕਿ/ ਮਜ਼੍ਹਬੀ ਸਿੱਖ ਮਹਾਂ ਸਭਾ ਦੇ ਆਗੂਆਂ ਬਲਜਿੰਦਰ ਧਾਲੀਵਾਲ, ਜਗਤਾਰ ਡਰੌਲੀ ਜ਼ਿਲ੍ਹਾ ਪ੍ਰਧਾਨ ਭਲਾਈ ਫਰੰਟ,ਜਗਮੋਹਨ ਗਿੱਲ ਜ਼ਿਲ੍ਹਾ ਪ੍ਰਧਾਨ ਬਾਮਸੈਫ ਨੇ ਦੱਸਿਆ ਕਿ ਇਸ ਫੈਸਲੇ ਨਾਲ ਮੁੱਖ ਮੰਤਰੀ ਦਾ ਰਾਖਵਾਂਕਰਨ ਵਿਰੋਧੀ ਚੇਹਰਾ ਨੰਗਾ ਹੋਇਆ ਹੈ l ਮਹਾਸਭਾ ਵੱਲੋਂ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਲਾਅ ਅਫਸਰਾਂ ਦੀਆਂ ਪੋਸਟਾਂ ਵਿੱਚ ਰਾਖਵਾਂਕਰਨ ਬਹਾਲ ਕੀਤਾ ਜਾਵੇ ਅਤੇ ਅਨੁਸੂਚਿਤ ਜਾਤੀਆਂ ਖਿਲਾਫ ਕੀਤੀ ਭੱਦੀ ਟਿੱਪਣੀ ਲਈ ਫੌਰੀ ਸਮੁੱਚੇ ਸਮਾਜ ਤੋਂ ਮੁਆਫੀ ਮੰਗ ਜਾਵੇ । ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ 10 ਜੁਲਾਈ ਦਿਨ ਐਤਵਾਰ ਨੂੰ 12 ਵਜੇ ਨਿਹਲਸਿੰਘਵਾਲਾ ਦੇ ਮਜੂਦਾ ਵਿਧਾਇਕ ਦੇ ਪਿੰਡ ਬਿਲਾਸਪੁਰ ਵਿੱਖੇ ਰਾਖਵਾਂਕਰਨ ਬਚਾਉਣ ਵਾਸਤੇ ਪੁਤਲਾ ਫ਼ੂਕਿਆ ਜਾਵੇਗਾ l ਪੰਜਾਬ ਸਰਕਾਰ ਦੀ ਅਰਥੀ ਫੂਕੀ ਮੁਜਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਨੈਬ ਸਿੰਘ, ਜਗਦੀਪ ਸਿੰਘ ਰਾਮਾ, ਅਮਨਦੀਪ ਕਦਰਵਲਾ, ਰਾਜੂ ਸਹੋਤਾ ਸੋਹਣ ਸਿੰਘ, ਗੁਨਦੀਪ ਸਿੰਘ, ਗੁਰਤੇਜ ਸਿੰਘ, ਰਾਜਪਾਲ ਸਿੰਘ, ਗੁਰਪ੍ਰੀਤ ਸਿੰਘ ਲੰਡੇਕੇ, , ਹਰਪਿੰਦਰ ਸਿੰਘ ਕੋਟ ਇਸੇ ਖ਼ਾ, ਅਰੁਣ ਕੁਮਾਰ,ਹਰਨੇਕ ਫੌਜ਼ੀ ਚੁਗਾਵਾਂ ਦਰਸ਼ਨ ਸਿੰਘ j ਝੰਡੇਆਣਾ ਸ਼ਰਕੀ , ਅਸ਼ੋਕ ਜਿੰਦਰਾ, ਬਿਲੂ ਚੌਧਰੀ ਜੈਲ ਸਿੰਘ ਚੌਧਰੀ ,ਮਹਿੰਦਰ ਸਿੰਘ ਚੌਧਰੀ, ਮਹਿੰਦਰ ਸਿੰਘ ਚੌਧਰੀ ,ਸਾਜਨ ਡਰੋਲੀ ਮਿੰਟੂ ਮੋਗਾ ਅਤੇ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਹਾਜ਼ਰ ਸਨ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS