17.1 C
Chandigarh

TODAY NOW NEWS

Thursday, March 19, 2026
HomeBREAKING NEWSਥਾਣਾ ਸਰਦੂਲਗੜ ਦੇ ਸੱਟਾਂ (ਲੜਾਈ^ਝਗੜੇ) ਦੇ ਮੁਕੱਦਮੇ ਵਿੱਚ ਭਗੌੜਾ ਮੁਲਜਿਮ ਕਾਬੂ

ਥਾਣਾ ਸਰਦੂਲਗੜ ਦੇ ਸੱਟਾਂ (ਲੜਾਈ^ਝਗੜੇ) ਦੇ ਮੁਕੱਦਮੇ ਵਿੱਚ ਭਗੌੜਾ ਮੁਲਜਿਮ ਕਾਬੂ

ਮਾਨਸਾ, 29 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ /ਸ੍ਰੀ ਦੀਪਕ ਪਾਰੀਕ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਵਿਧਾਨ ਸਭਾ ਚੋਣਾਂ^2022 ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਪੀ,ਓਜ, (ਮੁਜਰਮ^ਇਸਤਿਹਾਰੀਆ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਹੇਠ ਲਿਖੇ ਪੀ,ਓ, ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਮੁਜਰਮ ਇਸ਼ਤਿਹਾਰੀ (ਭਗੌੜਾ) ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਪ੍ਰੀਤਮ ਸਿੰਘ ਵਾਸੀ ਝੰਡਾਂ ਕਲਾਂ ਜਿਸਦੇ ਵਿਰੁੱਧ ਮੁਕੱਦਮਾ ਨੰਬਰ 15 ਮਿਤੀ 29^01^2018 ਅ$ਧ 325,323,148,149 ਹਿੰ:ਦੰ: ਥਾਣਾ ਸਰਦੂਲਗੜ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਸਬ^ਡਵੀਜ਼ਨਲ ਮੈਜਿਸਟਰੇਟ ਸਰਦੂਲਗੜ ਵੱਲੋਂ ਇਸਨੂੰ ਮਿਤੀ 21^10^2021 ਤੋੋਂ ਅ/ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ ਮੁਲਜਿਮ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ 3 ਮਹੀਨਿਆਂ ਤੋੋਂ ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਸੀ। ਇੰਸਪੈਕਟਰ ਬੇਅੰਤ ਕੌੌਰ ਮੁੱਖ ਅਫਸਰ ਥਾਣਾ ਸਰਦੂਲਗੜ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਅੱਜ ਮਿਤੀ 29 ਜਨਵਰੀ 2022 ਨੂੰ ਕਾਬੂ ਕਰਕੇ ਮਾਨਯੋੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS