17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਥਾਣਾ ਸਿਟੀ ਮਾਨਸਾ ਦੇ ਮੁਕੱਦਮੇ ਵਿੱਚ 9 ਸਾਲ ਤੋੋਂ ਭਗੌੜਾ ਮੁਲਜਿਮ ਕੀਤਾ...

ਥਾਣਾ ਸਿਟੀ ਮਾਨਸਾ ਦੇ ਮੁਕੱਦਮੇ ਵਿੱਚ 9 ਸਾਲ ਤੋੋਂ ਭਗੌੜਾ ਮੁਲਜਿਮ ਕੀਤਾ ਕਾਬੂ

ਮਾਨਸਾ 29ਅਗਸਤ:(ਗੁਰਜੰਟ ਸਿੰਘ ਬਾਜੇਵਾਲੀਆ)ਡਾ, ਨਰਿੰਦਰ ਭਾਰਗਵ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ,ਓਜ, (ਮੁਜਰਮ^ਇਸਤਿਹਾਰੀਆ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਹੇਠ ਲਿਖੇ ਪੀ,ਓ, ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਮੁਜਰਮ ਇਸ਼ਤਿਹਾਰੀ ਜੀਵਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਰਾਮਪੁਰਾ, ਜਿਲਾ ਬਠਿੰਡਾ ਜਿਸਦੇ ਵਿਰੁੱਧ ਮੁਕੱਦਮਾ ਨੰਬਰ 9 ਮਿਤੀ 5^2^2009 ਅ-ਧ 465,468,201 ਹਿੰ:ਦੰ: ਥਾਣਾ ਸਿਟੀ^1 ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋੋਂ ਗੈਰ ਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਚੀਫ ਜੁਡੀਸ਼ੀਅਲ ਮੈਜਿਸਟਰੇਟ ਮਾਨਸਾ ਵੱਲੋਂ ਇਸਨੂੰ ਮਿਤੀ 12^09^2012 ਤੋੋਂ ਅ-ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ ਮੁਲਜਿਮ ਕਰੀਬ 9 ਸਾਲ ਤੋੋਂ ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਸੀ। ਐਸ,ਆਈ, ਜਸਵੰਤ ਸਿੰਘ ਇੰਚਾਰਜ ਪੀ,ਓ, ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਸਖਤ ਮਿਹਨਤ ਕਰਕੇ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਪੀਰ ਮੁਸੱਲਾ ਪੰਚਕੁਲਾ (ਹਰਿਆਣਾ) ਤੋੋਂ ਕਾਬੂ ਕਰਕੇ ਮਾਨਯੋੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS