ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੀ ਭਰਵੀਂ ਸ਼ਲਾਘਾ ਕਰ ਕਿਹਾ ਇਸ ਨਾਲ ਸਾਨੂੰ ਵੀ ਮਿਲ ਰਿਹਾ ਬਹੁਤ ਹੌਸਲਾ: ਪ੍ਰਸ਼ਾਸ਼ਨੀਕ ਅਧਿਕਾਰੀ ਮਾਨਸਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡੇਰਾ ਸੱਚਾ ਸੌਦਾ ਸਰਸਾ ਦੇ 73ਵੇਂ ਸਥਾਪਨਾ ਦਿਵਸ ਮੋਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋ ਭੇਜੀ ਸ਼ਾਹੀ ਚਿੱਠੀ ਵਿੱਚ ਕਰੋਨਾ ਵਾਰੀਅਰਜ਼ ਨੂੰ ਸਨਮਾਨ ਦਿੱਤੇ ਜਾਨ ਅਤੇ ਇਸ ਭਿਆਨਕ ਬੀਮਾਰੀ ਦੋਰਾਨ ਉਨ੍ਹਾਂ ਦੀਆ ਸੇਵਾਵਾ ਨੂੰ ਵੇਖਦਿਆਂ ਸਲੂਟ ਕਰਨ ਸੰਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ ਤਹਿਤ ਬਲਾਕ ਮਾਨਸਾ ਦੀ ਸਾਧ ਸੰਗਤ ਵੱਲੋਂ ਕਰੋਨਾ ਵਾਰੀਅਰਜ਼ ਨੂੰ ਸਲੂਟ ਕੀਤਾ ਗਿਆ ਅਤੇ ਉਨਾ੍ਹ ਨੂੰ ਫਰੂਟ ਕਿਟਾ ਦਿੱਤੀਆ ਗਈਆ ਅਤੇ 29 ਪਰਿਵਾਰਾ ਨੂੰ ਕਰੋਨਾ ਰੋਕ ਥਾਮ ਕਿਟਾ ਵੀ ਵੰਡੀਆ ਗਈਆ ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਬਲਾਕ ਮਾਨਸਾ ਦੇ ਸੇਵਾਤਾਰ 25 ਮੈਂਬਰ ਬਿੰਦਰ ਇੰਸਾ ਨੇ ਕਿਹਾ ਕੇ ਪੂਜਨੀਕ ਗੁਰੂ ਜੀ ਵੱਲੋਂ ਸ਼ਾਹੀ ਚਿੱਠੀ ਆਈ ਹੈ ਉਸ ਦੇ ਵਿੱਚ ਦਿੱਤੇ ਗਏ ਵਚਨ ਦੇ ਅਨੁਸਾਰ ਹੀ ਬਲਾਕ ਮਾਨਸਾ ਦੀ ਸਾਧ ਸੰਗਤ ਵੱਲੋਂ ਕੋਰੋਨਾ ਵਾਇਰਸ ਦੇ ਫਰੰਟਲਾਈਨ ਵਰਕਰਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਲੂਟ ਮਾਰ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮਾਨਸਾ ਸ਼ਹਿਰ ਦੇ ਅੰਦਰਲੇ ਅਤੇ ਬਾਹਰਲੇ ਨਾਕਿਆਂ ਤੇ ਜਾ ਕੇ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ਸਲੂਟ ਕੀਤਾ ਜਾ ਰਿਹਾ ਹੈ ਅਤੇ ਇਹ ਫਰੂਟ ਕਿਟਾ ਦਿੱਤੀਆ ਜਾ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਕੁਝ ਦਿਨਾ ਵਿੱਚ ਜਿਲਾ੍ਹ ਪੱਧਰ ਉਤੇ ਉਨ੍ਹਾਂ ਵੱਲੋਂ ਹਸਪਤਾਲਾਂ ਵਿੱਚ ਜਾ ਕੇ ਡਾਕਟਰਾਂ, ਨਰਸਾਂ ਅਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਵੀ ਸਲੂਟ ਕੀਤਾ ਜਾਵੇਗਾ ਅਤੇ ਰਿਫ਼ਰੈਸ਼ਮੈਂਟ ਵੀ ਦਿੱਤੀ ਜਾਵੇਗੀ ।
ਇਸ ਮੋਕੇ ਤੇ ਡੀਐੱਸਪੀ ਗੁਰਮੀਤ ਬਰਾੜ , ਐੱਸਐੱਚਓ ਸਿਟੀ 2 ਪਰਵੀਨ ਕੁਮਾਰ ਨਾਲ ਗੱਲਬਾਤ ਦੌਰਾਨ ਉਨਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੇ ਨਾਲ ਸਾਨੂੰ ਬਹੁਤ ਹੌਸਲਾ ਮਿਲ ਰਿਹਾ ਹੈ ਜੋ ਵੀ ਕੋਰੋਨਾ ਫਰੰਟਲਾਈਨ ਵਰਕਰ ਹਨ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਰਲ ਮਿਲ ਕੇ ਹੀ ਇਸ ਭਿਆਨਕ ਬੀਮਾਰੀ ਤੇ ਕਾਬੂ ਪਾ ਸਕਦੇ ਹਾ ਉਨ੍ਹਾਂ ਕਿਹਾ ਕਿ ਮਾਸਕ ਲਗਾ ਕੇ ਰੱਖੋ , ਸਮਾਜਿਕ ਦੂਰੀ ਬਣਾਈ ਰੱਖੋ ਅਤੇ ਕੋਰੂਨਾ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰੋ ਤਾਂ ਜੋ ਇਸ ਭਿਆਨਕ ਬੀਮਾਰੀ ਤੋਂ ਆਪਾਂ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਬਚਾ ਸਕੀਏ ।
ਇਸ ਮੌਕੇ ਤੇ ਸ਼ਹਿਰੀ ਭੰਗੀਦਾਸ ਜਗਦੀਸ਼ ਇੰਸਾ , ਵਿਜੇ ਇੰਸਾ , 15 ਮੈਂਬਰ ਲੱਕੀ ਇੰਸਾ , ਬਲਵੀਰ ਇੰਸਾ, ਕ੍ਰਿਸ਼ਨ ਇੰਸਾਂ , ਹੰਸ ਰਾਜ ਇੰਸਾਂ, ਗੁੁਰਪ੍ਰੀਤ ਮਿੱਠਾ ਇੰਸਾ , ਪ੍ਰਦੀਪ ਇੰਸਾ , ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਉਜਾਗਰ ਇੰਸਾ , ਬਲਾਕ ਮਾਨਸਾ ਦੇ ਭੰਗੀਦਾਸ ਸੁਖਦੇਵ ਇੰਸਾ , ਯੂਥ ਵੈੱਲਫੇਅਰ ਫੈੱਡਰੇਸ਼ਨ ਦੇ ਸੇਵਾਦਾਰ ਰੋਮੀ ਇੰਸਾ , ਸ਼ੇਖਰ ਇੰਸਾ , ਸ਼ੀਤਲ ਇੰਸਾ , ਕਾਲਾ ਇੰਸਾ , ਧੀਆਨ ਇੰਸਾ ਅਤੇ ਅਨੇਕਾਂ ਹੀ ਸੇਵਾਦਾਰ ਹਾਜ਼ਰ ਸਨ ।






