17.4 C
Chandigarh

TODAY NOW NEWS

Friday, March 20, 2026
HomeBREAKING NEWSਛੁੱਟੀਆਂ 'ਚ ਪੇਕੇ ਪਰਿਵਾਰ ਆਈ ਭੈਣ ਦਾ ਭਰਾ ਵਲੋਂ ਕਤਲ

ਛੁੱਟੀਆਂ ‘ਚ ਪੇਕੇ ਪਰਿਵਾਰ ਆਈ ਭੈਣ ਦਾ ਭਰਾ ਵਲੋਂ ਕਤਲ

ਫ਼ਾਜ਼ਿਲਕਾ, 14 ਜੂਨ ਫ਼ਾਜ਼ਿਲਕਾ ਦੇ ਪਿੰਡ ਓਝਾਵਾਲੀ ਵਿਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਇਕ ਭਰਾ ਨੇ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋ ਭਰਾਵਾਂ ਵਿਚਕਾਰ ਜ਼ਮੀਨ ਨੂੰ ਕੇ ਵਿਵਾਦ ਸੀ ਅਤੇ ਬੀਤੀ ਸ਼ਾਮ ਇਕ ਭਰਾ ਦੂਜੇ ਭਰਾ ਨਾਲ ਝਗੜਾ ਕਰਨ ਲਈ ਆਇਆ ਸੀ ।ਪੇਕੇ ਪਰਿਵਾਰ ਛੁੱਟੀਆਂ ਵਿਚ ਆਈ ਉਸ ਦੀ ਭੈਣ ਨੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਭਰਾ ਨੇ ਕੱਸੀ ਦੇ ਵਾਰ ਕਰਕੇ ਭੈਣ ਨੂੰ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ, ਜਦ ਕਿ ਵਾਰਦਾਤ ਤੋਂ ਬਾਅਦ ਭਰਾ ਫ਼ਰਾਰ ਹੈ ।

Today Now News

RELATED ARTICLES
- Advertisment -

POPULAR POSTS