17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਜ਼ਿਲ੍ਹੇ ਦੇ ਪਿੰਡ ਮੋਜੋ ਖੁਰਦ, ਨੰਗਲ ਕਲਾਂ ਅਤੇ ਬੁਰਜ ਢਿੱਲਵਾਂ ਕੰਟੇਨਮੈਂਟ...

ਮਾਨਸਾ ਜ਼ਿਲ੍ਹੇ ਦੇ ਪਿੰਡ ਮੋਜੋ ਖੁਰਦ, ਨੰਗਲ ਕਲਾਂ ਅਤੇ ਬੁਰਜ ਢਿੱਲਵਾਂ ਕੰਟੇਨਮੈਂਟ ਜ਼ੋਨ ਤੋਂ ਹੋਏ ਮੁਕਤ

ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦਿੱਤੀ ਜਾਣਕਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਮੋਜੋ ਖੁਰਦ ਵਿਖੇ ਕੋਵਿਡ-19 ਦੇ 15 ਤੋਂ ਵੱਧ ਮਰੀਜ਼ ਪਾਏ ਜਾਣ ਕਾਰਨ ਉਕਤ ਏਰੀਏ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਪੰਜ ਦਿਨਾਂ ਵਿਚ ਕੋਈ ਨਵਾਂ ਮਰੀਜ਼ ਨਾ ਆਉਣ ਕਰਕੇ ਸਿਵਲ ਸਰਜਨ ਦੀ ਸਿਫਾਰਿਸ਼ ਦੇ ਆਧਾਰ ਤੇ ਪਿੰਡ ਮੋਜੋ ਨੂੰ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਪਿੰਡ ਨੰਗਲ ਕਲਾਂ ਵਿਖੇ ਹੀ ਪਿਛਲੇ ਪੰਜ ਦਿਨਾਂ ਵਿਚ ਕੋਈ ਮਰੀਜ਼ ਨਾ ਆਉਣ ਕਰਕੇ ਇਸ ਇਲਾਕੇ ਨੂੰ ਵੀ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੰਗਲ ਕਲਾਂ ਨੂੰ ਕੋਵਿਡ-19 ਦੇ 15 ਤੋਂ ਵਧੇਰੇ ਮਰੀਜ਼ ਪਾਏ ਜਾਣ ਕਾਰਨ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਇਸ ਉਪਰੰਤ ਹੋਰ ਕੇਸਾਂ ਵਿਚ ਵਾਧਾ ਹੋਣ ’ਤੇ ਇਸ ਪਿੰਡ ਦੇ ਕੰਟੇਨਮੈਂਟ ਜ਼ੋਨ ਵਿਚ 17 ਮਈ, 26 ਮਈ, 2 ਜੂਨ ਅਤੇ 9 ਜੂਨ ਨੂੰ 7-7 ਦਿਨਾਂ ਦਾ ਹੋਰ ਵਾਧਾ ਕੀਤਾ ਗਿਆ ਸੀ। ਪਿਛਲੇ 5 ਦਿਨਾਂ ਵਿਚ ਕੋਈ ਨਵਾਂ ਮਰੀਜ਼ ਨਾ ਮਿਲਣ ਕਾਰਨ ਸਿਵਲ ਸਰਜਨ ਦੀ ਸਿਫਾਰਿਸ਼ ਦੇ ਆਧਾਰ ’ਤੇ ਪਿੰਡ ਨੰਗਲ ਕਲਾਂ ਨੂੰ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਹੈ।
ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਬੁਰਜ ਢਿੱਲਵਾਂ ਵਿਖੇ ਵੀ ਕੋਵਿਡ-19 ਦੇ 5 ਤੋਂ ਵਧੇਰੇ ਨਵੇਂ ਮਰੀਜ਼ ਪਾਏ ਜਾਣ ਕਾਰਨ ਉਕਤ ਏਰੀਏ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਸੀ ਪਰ ਪਿਛਲੇ 5 ਦਿਨਾਂ ਵਿੱਚ ਕੋਈ ਨਵਾਂ ਕੇਸ ਨਾ ਆਉਣ ਕਰਕੇ ਪਿੰਡ ਬੁਰਜ ਢਿੱਲਵਾਂ ਨੂੰ ਕੰਨਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ।

Today Now News

RELATED ARTICLES
- Advertisment -

POPULAR POSTS