16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਧੋੋਖਾਧੜੀ ਕਰਕੇ ਮਿਲਾਵਟੀ ਤੇਲ (ਪਟਰੋੋਲ/ਡੀਜ਼ਲ) ਵੇਚਣ ਵਾਲਾ ਢਾਬਾ ਮਾਲਕ ਕਾਬੂ ਮੁਲਜਿਮ ਪਾਸੋੋਂ...

ਧੋੋਖਾਧੜੀ ਕਰਕੇ ਮਿਲਾਵਟੀ ਤੇਲ (ਪਟਰੋੋਲ/ਡੀਜ਼ਲ) ਵੇਚਣ ਵਾਲਾ ਢਾਬਾ ਮਾਲਕ ਕਾਬੂ ਮੁਲਜਿਮ ਪਾਸੋੋਂ 60 ਲੀਟਰ ਤੇਲ ਸਮੇਤ ਹੋੋਰ ਸਬੰਧਤ ਸਮਾਨ ਕੀਤਾ ਗਿਆ ਬਰਾਮਦ

ਮਾਨਸਾ, 08 ਸਤੰਬਰ (ਗੁਰਜੰਟ ਸਿੰਘ ਬਾਜੇਵਾਲੀਆ))ਡਾ,ਨਰਿੰਦਰ ਭਾਰਗਵ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਤੇਲ ਟੈਂਕਰਾ ਦੇ ਡਰਾਇਵਰਾਂ ਪਾਸੋੋਂ ਮਾਲਕਾਂ ਤੋੋਂ ਚੋੋਰੀ ਟੈਂਕਰਾ ਵਿੱਚੋੋ ਸਸਤੇ ਭਾਅ ਤੇਲ ਕੱਢਵਾ ਕੇ ਉਸ ਵਿੱਚ ਮਿਲਾਵਟ ਕਰਕੇ ਧੋੋਖਾਧੜੀ ਨਾਲ ਅੱਗੇ ਲੋੋਕਾਂ ਨੂੰ ਪਟਰੋਲ ਪੰਪ ਦੇ ਰੇੇਟ ਤੋੋਂ ਸਸਤਾ ਵੇਚ ਕੇ ਮੋੋਟੀ ਕਮਾਈ ਕਰਨ ਵਾਲੇ ਢਾਬਾ ਮਾਲਕ ਮੁਹੰਮਦ ਸਹਿਨਵਾਜ ਉਰਫ ਮਿੱਠ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ, ਜਿਸਦੇ ਕਬਜਾਂ ਵਿੱਚੋੋ 60 ਲੀਟਰ ਤੇਲ, ਖਾਲੀ ਢੋੋਲੀਆ ਅਤੇ ਹੋੋਰ ਸਬੰਧਤ ਸਮਾਨ ਮੌੌਕਾ ਪਰ ਬਰਾਮਦ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਪਾਸ ਦੌਰਾਨੇ ਗਸ਼ਤ ਇਤਲਾਹ ਮਿਲੀ ਕਿ ਮੁਹੰਮਦ ਸਹਿਨਵਾਜ ਉਰਫ ਮਿੱਠੂ ਪੁੱਤਰ ਸਿਰਾਜੂਦੀਨ ਵਾਸੀ ਪਿੰਡ ਅਮਨਾ (ਬਿਹਾਰ) ਜਿਸਨੇ ਪਿੰਡ ਖਿਆਲਾ ਕਲਾਂ ਵਿਖੇ ਲਕਸ਼ਮੀ ਵੈਸਨੂੰ ਢਾਬਾ ਠੇਕੇ ਪਰ ਲਿਆ ਹੋਇਆ ਹੈ। ਜਿਸ ਪਾਸ ਤੇਲ ਵਾਲੇ ਟੈਂਕਰਾ ਦੇ ਡਰਾਇਵਰ ਜੋੋ ਮਾਲਕਾਂ ਤੋੋਂ ਚੋੋਰੀ ਆਪਣੇ ਟੈਂਕਰਾ ਵਿੱਚੋੋ ਡੀਜ਼ਲ/ਪਟਰੋੋਲ ਕੱਢ ਕੇ ਇਸ ਢਾਬਾ ਮਾਲਕ ਨੂੰ ਸਸਤੇ ਭਾਅ ਵੇਚ ਦਿੰਦੇ ਹਨ ਅਤੇ ਜਿਸ ਵਿੱਚ ਇਹ ਮਿਲਾਵਟ ਕਰਕੇ ਅੱਗੇ ਲੋਕਾਂ ਨੂੰ ਪਟਰੋੋਲ ਪੰਪ ਦੇ ਰੇਟ ਤੋੋਂ ਸਸਤੇ ਭਾਅ ਵੇਚ ਕੇ ਧੋੋਖਾਧੜੀ ਨਾਲ ਮੋੋਟੀ ਕਮਾਈ ਕਰਦਾ ਹੈ। ਜਿਸਤੇ ਮੁਲਜਿਮ ਵਿਰੁੱਧ ਮੁਕੱਦਮਾ ਨµਬਰ 264 ਮਿਤੀ 07^09^2021 ਅ/ਧ 420 ਹਿੰ:ਦੰ: ਅਤੇ 3,7 ਈ,ਸੀ, ਐਕਟ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌੌਕਾ ਤੇ ਰੇਡ ਕਰਕੇ ਮੁਲਜਿਮ ਮੁਹੰਮਦ ਸਹਿਨਵਾਜ ਉਰਫ ਮਿੱਠ ਨੂੰ ਕਾਬੂ ਕੀਤਾ, ਜਿਸਦੇ ਕਬਜਾ ਵਿੱਚੋੋ 35 ਲੀਟਰ ਡੀਜ਼ਲ ਤੇਲ, 25 ਲੀਟਰ ਪਟਰੋੋਲ ਤੇਲ, 6 ਖਾਲੀ ਢੋੋਲੀਆ, 1 ਟੱਬ, 2 ਕੀਪਾਂ ਅਤੇ 2 ਨਾਪ ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌੌਰਾਨੇ ਪੁਲਿਸ ਰਿਮਾਂਡ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਇਹ ਧੰਦਾ ਕਦੋੋ ਤੋੋਂ ਚਲਾਇਆ ਹੋੋਇਆ ਸੀ, ਜਿਸ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ। ਮੁਕੱਦਮਾਂ ਵਿੱਚ ਤਫਤੀਸੀ ਅਫਸਰ ਵੱਲੋੋਂ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS