17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਏ ਟੀ ਐਮ ਤੇ ਪੈਸੇ ਕਢਵਾਉਣ ਗਏ ਵਿਅਕਤੀ ਨਾਲ ਵੱਜੀ ਠੱਗੀ

ਏ ਟੀ ਐਮ ਤੇ ਪੈਸੇ ਕਢਵਾਉਣ ਗਏ ਵਿਅਕਤੀ ਨਾਲ ਵੱਜੀ ਠੱਗੀ

ਠੱਗ ਏ ਟੀ ਐਮ ਵੀ ਲੈ ਗਿਆ ਤੇ 25 ਹਜ਼ਾਰ ਰੁਪਏ ਵੀ ਕਢਵਾ ਲਏ
ਸਿਕਾਇਤ ਉਪਰੰਤ ਪੁਲਿਸ ਨੇ ਕੀਤਾ ਠੱਗ ਨੂੰ ਕਾਬੂ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਬੈਂਕ ਦੇ ਏਟੀਐਮ ਵਿੱਚ ਆਏ ਵਿਅਕਤੀ ਦਾ ਧੋਖੇ ਨਾਲ ਏਟੀਐਮ ਬਦਲ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੂੰ ਇਸ ਘਟਨਾ ਦਾ ਉਦੋਂ ਪਤਾ ਚੱਲਿਆ, ਜਦੋਂ ਉੁਸਦੇ ਮੋਬਾਇਲ ਨੰਬਰ ’ਤੇ ਪੈਸੇ ਕੱਟੇ ਜਾਣ ਦਾ ਮੈਸੇਜ ਆਇਆ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ, ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ਼ ਦੇ ਅਧਾਰ ’ਤੇ ਪੁਲਸ ਨੇ ਆਖ਼ਰਕਾਰ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ।

ਅਜੋਕੇ ਸਮੇਂ ਵਿਚ ਜੇਕਰ ਤੁਸੀ ਥੋੜੀ ਜਿਹੀ ਲਾਪਰਵਾਹੀ ਵੀ ਕਰਦੇ ਹੋ ਤਾਂ ਤੁਸੀ ਕਿਸੇ ਨਾ ਕਿਸੇ ਠੱਗੀ ਦਾ ਸ਼ਿਕਾਰ ਹੋ ਸਕਦੇ ਹੋਂ। ਅਜਿਹਾ ਕੁਝ ਹੀ ਹੋਇਆ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਵਾਸੀ ਜਲੰਧਰ ਸਿੰਘ ਨਾਲ ਜੋਂ ਗਿਆ ਤਾਂ ਬੈਂਕ ਦੇ ਏ ਟੀ ਐਮ ’ਚੋਂ ਪੈਸੇ ਕਢਵਾਉਣ ਸੀ ਪਰ ਉੱਥੇ ਹਾਜ਼ਰ ਇੱਕ ਠੱਗ ਨੇ ਜਿਥੇ ਉਸਦਾ ਏ ਟੀ ਐਮ ਹੀ ਬਦਲ ਦਿੱਤਾ ਉੱਥੇ ਹੀ ਉਸਦੇ ਏ ਟੀ ਐਮ ’ਚੋਂ 25 ਹਜ਼ਾਰ ਰੁਪਇਆ ਵੀ ਕਢਵਾ ਲਿਆ। ਪੁਲਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਪੀੜਤ ਜਲੰਧਰ ਸਿੰਘ ਵਾਸੀ ਚੱਕ ਕਾਲਾ ਸਿੰਘ ਵਾਲਾ ਨੇ ਦੱਸਿਆ ਕਿ 19 ਅਕਤੂਬਰ ਦੇ ਦਿਨ ਉਹ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ’ਤੇ ਸਥਿਤ ਪੀਐਨਬੀ ਬੈਂਕ ਦੇ ਏਟੀਐਮ ਵਿਖੇ ਪੈਸੇ ਕਢਾਉਣ ਲਈ ਗਿਆ ਸੀ। ਜਦੋਂ ਉਹ ਏਟੀਐਮ ’ਚ ਦਾਖ਼ਲ ਹੋਇਆ ਤਾਂ ਏਟੀਐਮ ਮਸ਼ੀਨ ’ਤੇ ਕਾਫ਼ੀ ਵਾਰ ਸਵੈਪ ਕਰਨ ਤੋਂ ਬਾਅਦ ਚੰਗੀ ਤਰਾਂ ਕਾਰਡ ਵਰਤਣ ਦੀ ਜਾਣਕਾਰੀ ਨਾ ਹੋਣ ਕਰਕੇ ਉਸਨੇ ਏਟੀਐਮ ’ਚ ਪਹਿਲਾਂ ਹੀ ਖੜੇ ਇੱਕ ਵਿਅਕਤੀ ਨੂੰ ਏਟੀਐਮ ਦਿੰਦਿਆਂ ਪੈਸੇ ਕਢਾਉਣ ਦੀ ਅਪੀਲ ਕੀਤੀ, ਜਿਸਨੇ ਪਹਿਲਾਂ ਹੀ ਉਸਦਾ ਪਿੰਨ ਕੋਡ ਵੇਖ ਲਿਆ ਸੀ ਤੇ ਬਾਅਦ ਵਿੱਚ ਗੱਲਾਂ ਵਿੱਚ ਲਗਾ ਕੇ ਉਸਨੇ ਆਪਣੇ ਹੋਰ ਏਟੀਐਮ ਕਾਰਡ ਨਾਲ ਉਸਦਾ ਕਾਰਡ ਬਦਲ ਦਿੱਤਾ ਤੇ ਜਲਦਬਾਜ਼ੀ ਹੋਣ ਦਾ ਬਹਾਨਾ ਲਗਾ ਕੇ ਜਲਦੀ ਨਾਲ ਏਟੀਐਮ ਤੋਂ ਚਲਾ ਗਿਆ, ਜਿਸ ਤੋਂ ਕੁੱਝ ਸਮਾਂ ਬਾਅਦ ਉਸਨੂੰ ਆਪਣੇ ਮੋਬਾਇਲ ’ਤੇ 25 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਮਿਲਿਆ, ਜਿਸ ਤੋਂ ਬਾਅਦ ਪੜਤਾਲ ਕਰਨ ’ਤੇ ਪਤਾ ਚੱਲਿਆ ਕਿ ਉਸਦਾ ਏਟੀਐਮ ਬਦਲਿਆ ਗਿਆ ਹੈ ਤੇ ਉਸ ਨਾਲ 25 ਹਜ਼ਾਰ ਦੀ ਠੱਗੀ ਵੱਜ ਚੁੱਕੀ ਹੈ। ਉਧਰ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਬੈਂਕ ਦੇ ਸੀਸੀਟੀਵੀ ਫੁਟੇਜ਼ ਦੇ ਅਧਾਰ ’ਤੇ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ, ਜਿਸਦੀ ਪਛਾਣ ਗੁਰਸੇਵਕ ਸਿੰਘ ਵਾਸੀ ਘੁਮਿਆਰਾ ਖੇੜਾ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS