17.1 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਰੂਰਲ ਹੈਲਥ ਦਰਜਾ ਚਾਰ ਕਰਮਚਾਰੀ ਨੇ ਮੰਗਾਂ ਨੂੰ ਲੈ ਕੇ ਬਾਜਵਾ ਦੀ...

ਰੂਰਲ ਹੈਲਥ ਦਰਜਾ ਚਾਰ ਕਰਮਚਾਰੀ ਨੇ ਮੰਗਾਂ ਨੂੰ ਲੈ ਕੇ ਬਾਜਵਾ ਦੀ ਕੋਠੀ ਘੇਰੀ

ਗੁਰਦਾਸਪੁਰ, (ਵਰਿੰਦਰ ਰੰਧਾਵਾ) : ਰੂਰਲ ਹੈਲਥ ਦਰਜਾ ਚਾਰ ਕਰਮਚਾਰੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਜੋਤ ਰਾਮ ਤੇ ਦਰਜਾ ਚਾਰ ਕਰਮਚਾਰੀ ਤੇ ਸੂਬਾ ਪ੍ਰਧਾਨ ਸਤਪਾਲ ਸਿੰਘ ਤਰਨਤਾਰਨ ਪੰਜਾਬ ਭਰ ਵਿੱਚ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਜਿੱਥੇ ਸਿਹਤ ਮੁਲਾਜ਼ਮ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਨਿਰੰਤਰ ਇਸ ਬਿਮਾਰੀ ਦਾ ਟਾਕਰਾ ਕਰ ਰਹੇ ਹਨ ਉੱਥੇ ਹੀ ਬਹੁਤ ਸਾਰੀਆਂ ਮੁਲਾਜਮ ਕੈਟਾਗਰੀਆਂ ਅਜਿਹੀਆਂ ਵੀ ਹਨ ਜੋ ਠੇਕਾ ਅਧਾਰਿਤ ਬਿਨਾਂ ਜੌਬ ਸਕਿਓਰਿਟੀ ਇਸ ਮਹਾਂਮਾਰੀ ਵਿੱਚ ਫਰੰਟ ਲਾਈਨ ਤੇ ਨਿਰਵਿੱਘਨ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਨ੍ਹਾਂ ਵਿੱਚ ਗੱਲ ਕਰੀਏ ਤਾਂ ਪੰਚਾਇਤੀ ਰਾਜ ਅਧੀਨ ਪਿਛਲੇ 14 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀ ਜੋ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਆਉਂਦੀਆਂ ਪਿੰਡਾਂ ਦੀਆਂ ਸਰਕਾਰੀ 1186 ਰੂਰਲ ਡਿਸਪੈਂਸਰੀਆਂ ਵਿੱਚ ਬਤੌਰ ਦਰਜਾ ਚਾਰ ਨੌਕਰੀ ਕਰ ਰਹੇ ਹਨ ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ਇੱਕ ਮਜ਼ਦੂਰ ਨਾਲੋਂ ਵੀ ਘੱਟ ਸਿਰਫ 4500 ਮਹੀਨਾ ਮਿਲਦਾ ਹੈ। ਦਰਅਸਲ ਸਾਲ 2006 ਵਿੱਚ ਸੂਬੇ ਦੀ ਕਾਂਗਰਸ ਸਰਕਾਰ ਦੁਆਰਾ ਪੰਜਾਬ ਦੀਆਂ ਪੇਂਡੂ 1186 ਡਿਸਪੈਂਸਰੀਆਂ ਨੂੰ ਪੰਚਾਇਤ ਵਿਭਾਗ ਨੂੰ ਠੇਕੇ ਤੇ ਦੇ ਦਿੱਤਾ ਸੀ ਉਦੋਂ ਤੋਂ ਲੈ ਕੇ ਅੱਜ 14 ਸਾਲ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਅੱਜ ਰੂਰਲ ਫਾਰਮੈਸੀ ਪੰਜਾਬ ਪ੍ਰਧਾਨ ਜੋਤ ਰਾਮ ਅਤੇ ਦਰਜਾ ਚਾਰ ਕਰਮਚਾਰੀ ਪੰਜਾਬ ਪ੍ਰਧਾਨ ਸੱਤਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਭਰ ਤੋਂ ਆਏ ਰੂਲਰ ਫਾਰਮੈਸੀ ਅਫਸਰਾਂ ਅਤੇ ਸਮੂਹ ਕਰਮਚਾਰੀਆਂ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਿਘਰਾਓ ਕਰਨ ਲਈ ਕਾਦੀਆਂ ਸ਼ਹਿਰ ਪਹੁੰਚੇ ਅਤੇ ਸਭ ਤੋਂ ਪਹਿਲਾਂ ਸਮੂਹ ਫਾਰਮਸਿਸਟ ਉਨ੍ਹਾਂ ਦੀਆਂ ਦਾਣਾ ਮੰਡੀ ‘ਚ ਬੈਠ ਕੇ ਧਰਨਾ ਮੁਜਾਹਰਾ ਕੀਤਾ ਅਤੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਸਮੂਹ ਫਾਰਮਾਸਿਸਟਾਂ ਅਤੇ ਕਰਮਚਾਰੀਆਂ ਵੱਲੋਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਕੋਠੀ ਦੇ ਨਜਦੀਕ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਸੀਂ ਹੁਣ ਵੱਡੇ ਪੱਧਰ ਤੇ ਮੁੱਖ ਮੰਤਰੀ ਅਤੇ ਸਮੂਹ ਮੰਤਰੀਆਂ ਦਾ ਪੰਜਾਬ ਭਰ ਵਿੱਚ ਿਘਰਾਓ ਕਰਾਂਗੇ ਤੇ ਸੰਘਰਸ ਕਰਨ ਲਈ ਜਿੱਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ। ਇਸ ਮੌਕੇ ਰੂਲਰ ਫਾਰਮੈਸੀ ਕਰਮਚਾਰੀ ਅਤੇ ਦਰਜਾ ਚਾਰ ਕਰਮਚਾਰੀ ਅੌਰਤਾ ਤੋਂ ਇਲਾਵਾ ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਤਰਨਤਾਰਨ, ਬਲਦੇਵ ਮਾਨਸਾ, ਹਰਦੇਵ ਸਿੰਘ ਗੁਰਦਾਸਪੁਰ ਸਰਬਜੀਤ ਸਿੰਘ ਕੋਟ, ਸੁਖਚੈਨ ਸਿੰਘ ਲੁਧਿਆਣਾ, ਪਰਮਜੀਤ ਕੌਰ, ਸਨਦੀਪ ਕੌਰ ਆਦਿ ਦਰਜਾ ਚਾਰ ਕਰਮਚਾਰੀ ਅਤੇ ਰੂਰਲ ਫਾਰਮੈਸੀ ਦੇ ਪੰਜਾਬ ਭਰ ਦੇ ਵਿੱਚੋਂ ਵੱਖ ਵੱਖ ਜ਼ਿਲਿ੍ਹਆਂ ਅਤੇ ਸ਼ਹਿਰਾਂ ਦੇ ਵਿੱਚੋਂ ਕਰਮਚਾਰੀ ਵੱਡੀ ਗਿਣਤੀ ਵਿਚ ਹਾਜਰ ਸਨ।

Today Now News

RELATED ARTICLES
- Advertisment -

POPULAR POSTS