16.8 C
Chandigarh

TODAY NOW NEWS

Friday, March 20, 2026
HomeBREAKING NEWSਦਰਦਨਾਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ, ਤਿੰਨ...

ਦਰਦਨਾਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ, ਤਿੰਨ ਬੱਚੇ ਜ਼ਖ਼ਮੀ

ਕੋਰਬਾ : ਸੋਮਵਾਰ ਸਵੇਰੇ ਅੰਬਿਕਾਪੁਰ-ਕਟਘੋਰ ਮਾਰਗ ‘ਤੇ ਇਕ ਦਰਦਨਾਕ ਸੜਕ ਹਾਦਸਾ ਹੋ ਗਿਆ। ਪਰਲਾ ਕੋਲ ਢਾਬੇ ਦੇ ਸਾਹਮਣੇ ਹੋਏ ਇਸ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਤੇ ਇਸ ਘਟਨਾ ‘ਚ ਜ਼ਖ਼ਮੀ ਹੋਏ ਤਿੰਨ ਬੱਚਿਆਂ ਨੂੰ ਕੋਰਬਾ ਜ਼ਿਲ੍ਹਾ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸਾਰੇ ਇਕ ਪਰਿਵਾਰਕ ਪ੍ਰੋਗਰਾਮ ‘ਚ ਸ਼ਾਮਿਲ ਹੋਣ ਤੋਂ ਬਾਅਦ ਕੋਰਬਾ ਤੋਂ ਬਿਹਾਰ ਵਾਪਸ ਆ ਰਹੇ ਸਨ।

ਇਸ ਸਬੰਧੀ ਬਾਂਗੋ ਥਾਣਾ ਮੁਖੀ ਅਨਿਲ ਪਟੇਲ ਨੇ ਦੱਸਿਆ ਕਿ ਕੋਰਬਾ ਤੋਂ ਇਕ ਪ੍ਰੋਗਰਾਮ ਤੋਂ ਵਾਪਸ ਰਿਹਾ ਇਕ ਹੀ ਪਰਿਵਾਰ ਘਟਨਾ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਸਵੇਰੇ ਲਗਪਗ 5 ਵਜੇ ਵਾਪਰੀ, ਜਿੱਥੇ ਪਰਲਾ ਪਿੰਡ ਢਾਬੇ ਕੋਲ ਇਕ ਸਕਾਰਪੀਓ ਖੜ੍ਹੇ ਟ੍ਰੇਲਰ ਨਾਲ ਜਾ ਟਕਰਾਈ। ਇਸ ਘਟਨਾ ‘ਚ ਸਕਾਰਪੀਓ ‘ਚ ਸਵਾਰ ਮਹਿਲਾ ਮੋਨੀ ਕੁਮਾਰੀ ਪਤਨੀ ਰਾਜੂ ਸ਼ਰਮਾ 32 ਸਾਲ, ਦੀਪਕ ਕੁਮਾਰ ਸ਼ਰਮਾ 22 ਸਾਲ, ਤ੍ਰਿਪੁਰੀ ਸ਼ਰਮਾ 32 ਸਾਲ ਤੇ ਸਕਾਰਪੀਓ ਦੇ ਡਰਾਈਵਰ ਸ਼ੰਕਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਬੱਚੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਕੋਰਬਾ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਹੋਣ ਕਾਰਨ ਸਕਾਰਪੀਓ ਚਾਲਕ ਨੂੰ ਨੇੜੇ ਪਹੁੰਚਣ ‘ਤੇ ਟ੍ਰੇਲਰ ਦੇ ਖੜ੍ਹੇ ਹੋਣ ਦਾ ਪਤਾ ਲੱਗਿਆ ਪਰ ਉਹ ਰਫ਼ਤਾਰ ਨੂੰ ਕੰਟਰੋਲ ਨਾ ਕਰ ਸਕਿਆ, ਜਿਸ ਕਰਕੇ ਭਿਆਨਕ ਟੱਕਰ ਹੋ ਗਈ।

Today Now News

RELATED ARTICLES
- Advertisment -

POPULAR POSTS