ਰਾਏਗੜਾ (ਉੜੀਸਾ) – ਉੜੀਸਾ ਦੇ ਰਾਏਗੜਾ ਜ਼ਿਲ੍ਹੇ ਵਿਚ 64 ਸਕੂਲੀ ਵਿਦਿਆਰਥੀਆਂ ਨੂੰ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਹੈ | ਸਰੋਜ ਕੁਮਾਰ ਮਿਸ਼ਰਾ, ਜ਼ਿਲ੍ਹਾ ਮੈਜਿਸਟ੍ਰੇਟ, ਰਾਏਗੜਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਵਿਚ ਕੋਈ ਲੱਛਣ ਨਹੀਂ ਹਨ ਅਤੇ ਉਨ੍ਹਾਂ ਨੂੰ ਅਲੱਗ ਰੱਖਿਆ ਗਿਆ ਹੈ। ਫਿਲਹਾਲ ਦੱਸ ਦਈਏ ਕਿ ਹੋਸਟਲਾਂ ਵਿਚ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ |







