ਜੌੜਕੀਆਂ ਦੇ ਸਾਬਕਾ ਸਰਪੰਚ ਉਗਰ ਸਿੰਘ ਦੀ ਮਾਤਾ ਦਾ ਦਿਹਾਂਤ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿੰਡ ਜੌੜਕੀਆਂ ਦੇ ਸਾਬਕਾ ਸਰਪੰਚ ਉਗਰ ਸਿੰਘ ਨੂੰ ਉਸ ਸਮੇਂ ਗਹਿਰੇ ਦੁੱਖ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਪਤਨੀ ਜਗਰੂਪ ਸਿੰਘ ਬੜੈਚ ਦਾ ਬਜ਼ੁਰਗ ਅਵਸਥਾ ਚ ਦਿਹਾਂਤ ਹੋ ਗਿਆ । ਇਸ ਦੁੱਖ ਦੀ ਘੜੀ ਚ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸਾਬਕਾ ਸਰਪੰਚ ਉੱਗਰ ਸਿੰਘ ਅਤੇ ਬਹਾਦਰ ਸਿੰਘ ਜੌੜਕੀਆਂ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ,ਵਿਧਾਇਕ ਦਿਲਰਾਜ ਸਿੰਘ ਭੂੰਦੜ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਤਿੰਦਰ ਸਿੰਘ ਸੋਢੀ ,ਆਮ ਆਦਮੀ ਪਾਰਟੀ ਦੇ ਆਗੂ ਨੇਮ ਚੰਦ ਚੌਧਰੀ,ਪੁਲਿਸ ਥਾਣਾ ਮੁਖੀ ਸੁਰਜਨ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਹੋਈਆਂ ।





