17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵੈਂਟੀਲੇਟਰ 'ਤੇ ਹਨ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਦਿੱਲੀ ਦੇ ਆਰਮੀ ਹਸਪਤਾਲ 'ਚ...

ਵੈਂਟੀਲੇਟਰ ‘ਤੇ ਹਨ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਦਿੱਲੀ ਦੇ ਆਰਮੀ ਹਸਪਤਾਲ ‘ਚ ਹੋਈ ਬ੍ਰੇਨ ਸਰਜਰੀ

ਨਵੀਂ ਦਿੱਲੀ, (ਏਜੰਸੀ) : ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਆਰਮੀ ਹਸਪਤਾਲ ‘ਚ ਬ੍ਰੇਨ ਸਰਜਰੀ ਹੋਈ ਹੈ। ਜਾਣਕਾਰੀ ਮੁਤਾਬਕ ਬ੍ਰੇਨ ‘ਚ ਬਣੇ ਖੂਨ ਦੇ ਇਕ clot ਨੂੰ ਹਟਾਉਣ ਲਈ ਇਹ ਸਰਜਰੀ ਦੀ ਗਈ ਹੈ। ਸੂਤਰਾਂ ਮੁਤਾਬਕ ਮੁਖਰਜੀ ਦੀ ਹਾਲਤ ਨਾਜੁਕ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਚ ਰੱਖਿਆ ਗਿਆ ਹੈ। ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ।2012 ਤੋਂ 2017 ਤਕ ਦੇਸ਼ ਦੇ ਰਾਸ਼ਟਰਪਤੀ ਰਹੇ 84 ਸਾਲਾ ਪ੍ਰਣਾਬ ਮੁਖਰਜੀ ਨੇ ਸੋਮਵਾਰ ਨੂੰ ਖ਼ੁਦ ਟਵੀਟ ਕਰ ਕੇ ਦੱਸਿਆ, ਇਕ ਅਲਗ ਕੰਮ ਲਈ ਹਸਪਤਾਲ ਆਉਣ ‘ਤੇ ਕੋਵਿਡ-19 ਪਾਜ਼ੇਟਿਵ ਪਾਏ ਗਏ। ਪਿਛਲੇ ਹਫ਼ਤੇ ਆਪਣੇ ਸੰਪਰਕ ‘ਚ ਆਏ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਆਈਸੋਲੇਸ਼ਨ ‘ਚ ਚੱਲੇ ਜਾਣ ਤੇ ਕੋਵਿਡ-19 ਦੀ ਜਾਂਚ ਕਰਵਾਉਣ।ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਣਾਬ ਮੁਖਰਜੀ ਦੇ ਜਲਦੀ ਸਿਹਤ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਮੁਖਰਜੀ ਦੀ ਬੇਟੀ ਸ਼ਰਮੀਸ਼ਾ ਮੁਖਰਜੀ ਨਾਲ ਗੱਲ ਕਰ ਕੇ ਉਨ੍ਹਾਂ ਪਿਤਾ ਦੀ ਤਬੀਅਤ ਬਾਰੇ ਜਾਣਕਾਰੀ ਲਈ।

Today Now News

RELATED ARTICLES
- Advertisment -

POPULAR POSTS