ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ : ਗੌਤਮ ਬਾਤਿਸ਼ ਨੇ ਜਿੱਤ ਦੀ ਦਾਅਵੇਦਾਰੀ ਠੋਕੀ

ਨਾਭਾ (ਸੁਖਚੈਨ ਲੁਬਾਣਾ) : ਨਾਭਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ ਅਤੇ ਅੱਜ ਆਖ਼ਰੀ ਦਿਨ ਹਰ ਉਮੀਦਵਾਰ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ । ਜਿਸ ਦੇ ਤਹਿਤ ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੌਤਮ ਬਾਤਿਸ਼ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਜਾਣ ਤੇ ਉਨ੍ਹਾਂ ਵੱਲੋਂ ਆਜ਼ਾਦ ਤੌਰ ਤੇ ਚੋਣ ਮੈਦਾਨ ਵਿਚ ਉਤਰ ਕੇ ਅੱਜ ਰੋਡ ਸ਼ੋਅ ਕੀਤਾ ਗਿਆ ਅਤੇ ਆਪਣੀ ਜਿੱਤ ਦੀ ਦਾਅਵੇਦਾਰੀ ਠੋਕੀ ਗਈ ਇਸ ਮੌਕੇ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਰਹੇ।
ਇਸ ਮੌਕੇ ਤੇ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਨੇ ਕਿਹਾ ਕਿ ਮੈਂ ਕਾਂਗਰਸ ਦਾ ਸੀਨੀਅਰ ਆਗੂ ਸੀ ਅਤੇ ਹੁਣ ਪਾਰਟੀ ਨੇ ਮੈਨੂੰ ਟਿਕਟ ਕਿਉਂ ਨਹੀਂ ਦਿੱਤੀ ਇਹ ਮੈਨੂੰ ਨਹੀਂ ਪਤਾ ਪਰ ਮੈਂ ਆਜ਼ਾਦ ਤੌਰ ਤੇ ਚੋਣ ਲੜ ਰਿਹਾ ਹਾਂਅਤੇ ਮੇਰੀ ਜਿੱਤ ਯਕੀਨੀ ਹੈ ਤਾਂ ਕਿ ਸਾਰੇ ਵਾਰਡ ਵਾਸੀ ਮੇਰੇ ਨਾਲ ਹਨ ।
ਇਸ ਮੌਕੇ ਤੇ ਵੋਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਾਰੇ ਵਾਰਦ ਅੰਬ ਗੌਤਮ ਬਾਤਿਸ਼ ਵੱਲੋਂ ਕਰਵਾਏ ਗਏ ਹਨ ਅਤੇ ਇਸ ਕਰਕੇ ਸਾਰੇ ਹੀ ਵਾਰਡ ਵਾਸੀ ਇਨ੍ਹਾਂ ਦੇ ਨਾਲ ਹਾਂ ਅਸੀਂ ਭਾਰੀ ਬਹੁਮਤ ਨਾਲ ਜਿਤਾਵਾਗਾ।





