17.1 C
Chandigarh

TODAY NOW NEWS

Friday, March 20, 2026
HomeBREAKING NEWS12 ਸਾਲਾ ਲੜਕੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ...

12 ਸਾਲਾ ਲੜਕੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਸਾਬਕਾ ਪੁਲਿਸ ਅਧਿਕਾਰੀ ਵਿਰੁੱਧ ਕਤਲ ਦੇ ਦੋਸ਼ ਆਇਦ

ਸੈਕਰਾਮੈਂਟੋ 3 ਮਈ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਜਿਸ ਨੇ ਇਕ 12 ਸਾਲ ਲੜਕੇ ਨੂੰ ਲੰਘੇ ਮਾਰਚ ਮਹੀਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਵਿਰੁੱਧ ਫਸਟ ਡਿਗਰੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਜਿਲਾ ਅਟਾਰਨੀ ਜਨਰਲ ਲੈਰੀ ਕਰਾਸਨਰ ਨੇ ਕਿਹਾ ਹੈ ਕਿ ਜਦੋਂ ਪੁਲਿਸ ਅਫਸਰ 26 ਸਾਲਾ ਐਡਸੌਲ ਮੈਨਡੋਜ਼ਾ ਨੇ ਲੜਕੇ ਥਾਮਸ ਸਿਡਰੀਓ ਉਪਰ ਗੋਲੀ ਚਲਾਈ ਤਾਂ ਉਸ ਵੇਲੇ ਉਸ ਕੋਲ ਕੋਈ ਹੱਥਿਆਰ ਨਹੀਂ ਸੀ ਤੇ ਉਹ ਜਮੀਨ ਉਪਰ ਲੇਟਿਆ ਹੋਇਆ ਸੀ ਜਦ ਕਿ ਪੁਲਿਸ ਅਫਸਰ ਨੇ ਕਿਹਾ ਸੀ ਕਿ ਲੜਕੇ ਨੇ ਗੰਨ ਸੁੱਟ ਦਿੱਤੀ ਸੀ ਜੋ 40 ਫੁੱਟ ਦੂਰੋਂ ਬਰਾਮਦ ਹੋਈ ਸੀ। ਘਟਨਾ ਸਮੇ ਮੈਨਡੋਜ਼ ਉਨਾਂ 4 ਅਫਸਰਾਂ ਵਿਚ ਸ਼ਾਮਿਲ ਸੀ ਜੋ ਸਾਦੀ ਵਰਦੀ ਵਿਚ ਸਨ। ਕਰਾਸਨਰ ਅਨੁਸਾਰ ਮੈਨਡੋਜ਼ਾ ਨੇ ਲੜਕੇ ਦੇ 3 ਗੋਲੀਆਂ ਮਾਰੀਆਂ ਜਿਸ ਨਾਲ ਉਹ ਮੌਕੇ ਉਪਰ ਦਮ ਤੋੜ ਗਿਆ।

Today Now News

RELATED ARTICLES
- Advertisment -

POPULAR POSTS