17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਾਬਕਾ ਪੁਲਿਸ ਮੁੱਖੀ ਵੱਲੋਂ ਆਤਮ ਹੱਤਿਆ ਕਰ ਜਾਣ ਦੀ ਘਟਨਾ ਝੂਠੀ ਨਿਕਲੀ,...

ਸਾਬਕਾ ਪੁਲਿਸ ਮੁੱਖੀ ਵੱਲੋਂ ਆਤਮ ਹੱਤਿਆ ਕਰ ਜਾਣ ਦੀ ਘਟਨਾ ਝੂਠੀ ਨਿਕਲੀ, ਹੋਇਆ ਗ੍ਰਿਫਤਾਰ

ਸੈਕਰਾਮੈਂਟੋ 2 ਮਾਰਚ (ਹੁਸਨ ਲੜੋਆ ਬੰਗਾ) – ਡਰੱਗ ਤਸਕਰੀ ਦੇ ਮਾਮਲਿਆਂ ਨਾਲ ਗਲਤ ਤਰੀਕੇ ਨਾਲ ਨਜਿੱਠਣ ਤੇ ਗਬਨ ਕਰਨ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚਾਡਬੌਰਨ (ਉਤਰੀ ਕੈਰੋਲੀਨਾ) ਦੇ ਸਾਬਕਾ ਪੁਲਿਸ ਮੁੱਖੀ ਵਿਲੀਅਮ ਐਨਥਨੀ ਸਪੀਵ ਵੱਲੋਂ ਖੁਦਕੁੱਸ਼ੀ ਕਰ ਜਾਣ ਦੀ ਘਟਨਾ ਗਲਤ ਨਿਕਲੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਲੀਅਮ ਐਨਥਨੀ ਸਪੀਵ ਨੂੰ ਉਤਰੀ ਕੈਰੋਲੀਨਾ ਦੇ ਬਾਰਡਰ ਨੇੜੇ ਦੱਖਣੀ ਕੈਰੋਲੀਨਾ ਵਿਚ ਲੋਰਿਸ ਨੇੜੇ ਹਿਰਾਸਤ ਵਿਚ ਲੈ ਲਿਆ ਗਿਆ। ਸਪੀਵ ਨੂੰ ਪਿਛਲੇ ਸਾਲ ਦੇ ਸ਼ੁਰੂ ਵਿਚ ਦੁਰਵਿਵਹਾਰ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਹੌਰੀ ਕਾਊਂਟੀ ਦੇ ਪੁਲਿਸ ਵਿਭਾਗ ਅਨੁਸਾਰ ਉਸ ਉਪਰ ਡਰੱਗ ਤਸਕਰੀ ਦੇ ਮਾਮਲਿਆਂ ਨੂੰ ਠੀਕ ਢੰਗ ਨਾਲ ਨਾ ਨਜਿੱਠਣ ਤੇ ਗਬਨ ਕਰਨ ਸਮੇਤ 70 ਅਪਰਾਧਕ ਦੋਸ਼ ਲਾਏ ਗਏ ਸਨ। ਸਪੀਵ ਦੇ 21 ਫਰਵਰੀ ਨੂੰ ਕੋਲੰਬਸ ਕਾਊਂਟੀ (ਉਤਰੀ ਕੈਰੋਲੀਨਾ) ਵਿਚ ਲਾਪਤਾ ਹੋਣ ਦੀ ਰਿਪੋਰਟ ਲਿਖਾਈ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਲੂੰਬਰ ਦਰਿਆ ਵਿਚ ਮੱਛੀਆਂ ਫੜਨ ਗਿਆ ਸੀ ਤੇ ਵਾਪਿਸ ਨਹੀਂ ਪਰਤਿਆ। ਕੋਲੰਬਸ ਕਾਊਂਟੀ ਦੇ ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਰਲੀਜ਼ ਅਨੁਸਾਰ ਉਪਰੰਤ ਜਾਂਚ ਕਰ ਰਹੇ ਅਧਿਕਾਰੀਆਂ ਨੇ ਦਰਿਆ ਵਿਚੋਂ ਉਸ ਦੀ ਕਿਸ਼ਤੀ ਤੇ ਦਰਿਆ ਦੇ ਕੰਢੇ ‘ਤੇ ਖੜੇ ਉਸ ਦੇ ਵਾਹਣ ਨੂੰ ਬਰਾਮਦ ਕੀਤਾ। ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਇਹ ਸੰਭਾਵੀ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਪੁਲਿਸ ਨੇ ਮੌਕੇ ਤੋਂ ਹੱਥ ਨਾਲ ਲਿਖਿਆ ਇਕ ਪੱਤਰ ਤੇ 22 ਕੈਲੀਬਰ ਰਾਈਫਲ ਵੀ ਬਰਾਮਦ ਕੀਤੀ ਜਿਸ ਵਿਚੋਂ ਗੋਲੀ ਚੱਲੀ ਹੋਈ ਸੀ। ਮੌਕੇ ਤੋਂ ਮਿਲੇ ਸਬੂਤਾਂ ਤੇ ਹਾਲਾਤ ਦੇ ਮੱਦੇਨਜਰ ਜਾਂਚਕਾਰ ਇਸ ਸਿੱਟੇ ‘ਤੇ ਪੁੱਜੇ ਕਿ ਇਹ ਖੁਦਕੁੱਸ਼ੀ ਦਾ ਮਾਮਲਾ ਨਹੀਂ ਹੈ। ਜੋ ਸਬੂਤ ਮਿਲੇ ਹਨ ਉਹ ਕੇਵਲ ਖੁਦਕੁੱਸ਼ੀ ਦਾ ਦ੍ਰਿਸ਼ ਪੈਦਾ ਕਰਨ ਲਈ ਹੀ ਪੈਦਾ ਕੀਤੇ ਗਏ ਹਨ। ਪ੍ਰੈਸ ਰਲੀਜ ਅਨੁਸਾਰ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਸਪੀਵ ਵਿਰੁੱਧ 23 ਫਰਵਰੀ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਵੇਲੇ ਉਹ ਪੁਲਿਸ ਹਿਰਾਸਤ ਵਿਚ ਹੈ।

Today Now News

RELATED ARTICLES
- Advertisment -

POPULAR POSTS