ਕੁਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਕੋਰੋਨਾ ਕਾਰਨ ਆਈਲੈਟਸ ਸੈਂਟਰ ਬੰਦ ਸਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਆਈਲੈਟਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਬਿੱਟੂ ਧੀਮਾਨ ਚੇਅਰਮੈਨ ਸ਼ਿਵ ਸਿੰਗਲਾ,ਜਨਰਲ ਸਕੱਤਰ ਰੁਪਿੰਦਰ ਸਰਸੁਆ, ਦੀ ਅਗਵਾਈ ਹੇਠ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਆਈਲੈਟਸ ਸੈਂਟਰ ਖੋਲ੍ਹਣ ਦੀ ਮਨਜ਼ੂਰੀ ਦਿਵਾਉਣ ,ਬਰਨਾਲੇ ਦੇ ਵਿਕਾਸ ਪੱਖੀ ਚੱਲੀ ਹਨੇਰੀ ਤੇ ਬਰਨਾਲਾ ਲਈ ਸੁਪਰਸਪੇਸਿਲਿਟੀ ਹਸਪਤਾਲ ਲਿਆਉਣ ਤੇ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਕੋਰੋਨਾ ਕਾਰਨ ਆਈਲੈਟਸ ਸੈਂਟਰ ਬੰਦ ਸਨ ਜਿਸ ਕਰਕੇ ਇਨ੍ਹਾਂ ਦੇ ਮਾਲਕਾਂ ਅਤੇ ਇਨ੍ਹਾਂ ਸੈਂਟਰਾਂ ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਠੰਢੀ ਹੋ ਚੁੱਕੀ ਸੀ ।ਇਨ੍ਹਾਂ ਸੈਂਟਰਾਂ ਨੂੰ ਖੋਲ੍ਹਣ ਸਬੰਧੀ ਅਸੀਂ ਸ ਕੇਵਲ ਸਿੰਘ ਢਿੱਲੋਂ ਨੂੰ ਸੈਂਟਰ ਖੁਲਵਾਉਣ ਲਈ ਬੇਨਤੀ ਕੀਤੀ ਸੀ ।ਜਿਸ ਬੇਨਤੀ ਤੇ ਇਨ੍ਹਾਂ ਤੁਰੰਤ ਗੌਰ ਕਰਦਿਆਂ ਸਾਨੂੰ ਆਈਲੈਟਸ ਸੈਂਟਰ ਖੋਲ੍ਹਣ ਦੀ ਮਨਜ਼ੂਰੀ ਦਿਵਾ ਦਿੱਤੀ ਹੈ।ਉਨ੍ਹਾਂ ਪ੍ਰਸ਼ਾਸਨ ਤੇ ਸ ਕੇਵਲ ਸਿੰਘ ਢਿੱਲੋਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਸੈਂਟਰ ਖੋਲ੍ਹਣਗੇ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨਗੇ।ਸਨਮਾਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਈਲੈਟਸ ਸੈਂਟਰ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਚ ਅਹਿਮ ਰੋਲ ਨਿਭਾਉਂਦੇ ਹਨ ਤੇ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਾਉਂਦੇ ਹਨ ਕਿਉਂਕਿ ਇਨ੍ਹਾਂ ਸੈਂਟਰਾਂ ਵਿੱਚ ਪੜ੍ਹ ਕੇ ਨੌਜਵਾਨ ਲੜਕੇ ਲੜਕੀਆਂ ਵਿਦੇਸ਼ਾਂ ਵਿਚੋਂ ਲੱਖਾਂ ਰੁਪਏ ਹਰ ਮਹੀਨੇ ਆਪਣੇ ਪਰਿਵਾਰ ਨੂੰ ਪਾਉਂਦੇ ਹਨ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਹੋਈ ਹੈ ।ਉਨ੍ਹਾਂ ਆਈਲਟਸ ਸੈਂਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਹਮ ਤੇ ਕਿਸੇ ਵੀ ਕਿਸਮ ਦੀ ਸਮੱਸਿਆਵਾਂ ਉਨ੍ਹਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਮੱਖਣ ਸ਼ਰਮਾ ,ਹੈਪੀ ਢਿੱਲੋਂ , ਨਰਿੰਦਰ ਗਰਗ ਨੀਟਾ ,ਆਈਲੈਟਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਪਵਨਦੀਪ ਸਿੰਘ ਬੜੈਚ, ਸੈਕਟਰੀ ਹਨੀਸ਼ ਸਿੰਗਲਾ, ਖਜ਼ਾਨਚੀ ਰਮਨ ਅਰੋਡ਼ਾ, ਐਜੂਕੇਸ਼ਨ ਪੁਆਇੰਟ ਸੈਂਟਰ ਤੋਂ ਨਿਤਿਨ ਕੌਸ਼ਲ ,ਵਾਈਸ ਪ੍ਰਧਾਨ ਜਗਤਾਰ ਸਿੰਘ ,ਈ ਸਕੂਲ ਸੰਸਥਾ ਦੇ ਐਮ ਡੀ ਰੁਪਿੰਦਰ ਸਿੰਘ,ਕੋਰ ਕਮੇਟੀ ਮੈਂਬਰ ਦੀਕਸ਼ਤ ਗੋਇਲ , ਆਦਿ ਹਾਜ਼ਰ ਸਨ





