17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸਾਬਕਾ ਐਮ.ਐਲ.ਏ. ਤੇ ਐਸ.ਜੀ.ਪੀ.ਸੀ. ਦੇ ਮੈਬਰ ਸ: ਸੁਖਦਰਸ਼ਨ ਸਿੰਘ ਮਰਾੜ ਦਾ ਹੋਇਆ...

ਸਾਬਕਾ ਐਮ.ਐਲ.ਏ. ਤੇ ਐਸ.ਜੀ.ਪੀ.ਸੀ. ਦੇ ਮੈਬਰ ਸ: ਸੁਖਦਰਸ਼ਨ ਸਿੰਘ ਮਰਾੜ ਦਾ ਹੋਇਆ ਅੰਤਿਮ ਸੰਸਕਾਰ

ਸਰਦਾਰ ਸੁਖਦਰਸ਼ਨ ਸਿੰਘ ਮਰਾੜ ਦੀ ਚਿਖਾ ਨੂੰ ਉਹਨਾ ਦੇ ਪੁੱਤਰਾਂ ਤੇ ਪੋਤਰਿਆ ਵੱਲੋਂ ਅਗਨੀ ਭੇਟ ਕੀਤੀ ਗਈ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸਾਬਕਾ ਐਮ.ਐਲ.ਏ. ਤੇ ਐਸ.ਜੀ.ਪੀ.ਸੀ. ਦੇ ਮੈਬਰ ਸਰਦਾਰ ਸੁਖਦਰਸ਼ਨ ਸਿੰਘ ਮਰਾੜ ਦਾ ਅੰਤਿਮ ਸੰਸਕਾਰ ਅੱਜ ਉਹਨਾ ਦੇ ਜੱਦੀ ਪਿੰਡ ਮਰਾੜ੍ਹ ਕਲਾਂ ਵਿਖੇ ਕੀਤਾ ਗਿਆ ।ਇਸ ਸਮੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋ ਸਲਾਮੀ ਭੇਟ ਕੀਤੀ ਗਈ ।ਸਰਦਾਰ ਸੁਖਦਰਸ਼ਨ ਸਿੰਘ ਮਰਾੜ ਦੀ ਚਿਖਾ ਨੂੰ ਉਹਨਾ ਦੇ ਪੁੱਤਰਾਂ ਤੇ ਪੋਤਰਿਆ ਵੱਲੋਂ ਅਗਨੀ ਭੇਟ ਕੀਤੀ ।ਜਿਕਰਯੋਗ ਹੈ ਕਿ ਸਰਦਾਰ ਸੁਖਦਰਸ਼ਨ ਸਿੰਘ ਮਰਾੜ ਜੀ ਕਰੋਨਾ ਦੀ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਗਏ ਸਨ ਅਤੇ ਕਾਫੀ ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਜੇਰੇ ਇਲਾਜ ਸਨ ।ਇਸ ਸਮੇ ਵੱਖ ਵੱਖ ਸਿਆਸੀ,ਰਾਜਸੀ ਪਾਰਟੀਆਂ ਦੇ ਆਗੂਆਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਐਮ ਐਲ ਏ ਗੁਰਕੀਰਤ ਸਿੰਘ ਕੋਟਲੀ, ਐਮ ਐਲ ਏ ਅਮਰਿੰਦਰ ਸਿੰਘ ਰਾਜਾ ਵੜਿੰਗ, ਐਮ ਐਲ ਏ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸਵਰਨ ਸਿੰਘ ਫਿਲੌਰ, ਵਰਦੇਵ ਸਿੰਘ ਨੋਨੀ ਮਾਨ , ਕਰਨ ਕੌਰ ਬਰਾੜ ਸਾਬਕਾ ਵਿਧਾਇਕਾ ਸ੍ਰੀ ਮੁਕਤਸਰ ਸਾਹਿਬ, ਜਗਮੀਤ ਸਿੰਘ ਬਰਾੜ, ਜਸਕਰਨ ਸਿੰਘ ਕਾਹਨ ਵਾਲਾ,ਨਵਤੇਜ ਸਿੰਘ ਕਾਉਣੀ ਮੈਬਰ ਐਸ ਜੀ ਪੀ, ਹੀਰਾ ਸਿੰਘ ਚੜੇਵਾਨ, ਸਮਾਜ ਸੇਵੀ ਮਿੰਕਲ ਬਜਾਜ ਆਦਿ ਤੋ ਇਲਾਵਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਆਗੂਆਂ ਅਤੇ ਆਸ ਪਾਸ ਪਿੰਡਾ ਦੇ ਲੋਕ ਵੱਡੀ ਗਿਣਤੀ ਵਿੱਚ ਅੰਤਿਮ ਸੰਸਕਾਰ ਤੇ ਪਹੁੰਚੇ ਅਤੇ ਸਰਦਾਰ ਸੁਖਦਰਸ਼ਨ ਸਿੰਘ ਮਰਾੜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

Today Now News

RELATED ARTICLES
- Advertisment -

POPULAR POSTS