17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ੍ਰੀ ਗਣੇਸ਼ ਮਹਾਂਉਤਸਵ ਦੌਰਾਨ ਸਵਰਨਕਾਰ ਸੰਘ ਵਲੋਂ ਸਾਬਕਾ ਮੰਤਰੀ ਅਤੇ ਸ਼ਹਿਰ ਪ੍ਰਧਾਨ...

ਸ੍ਰੀ ਗਣੇਸ਼ ਮਹਾਂਉਤਸਵ ਦੌਰਾਨ ਸਵਰਨਕਾਰ ਸੰਘ ਵਲੋਂ ਸਾਬਕਾ ਮੰਤਰੀ ਅਤੇ ਸ਼ਹਿਰ ਪ੍ਰਧਾਨ ਨੂੰ ਕੀਤਾ ਸਨਮਾਨਿਤ*

(ਹੈੱਪੀ ਢੰਡ) ਸੰਘ ਅਤੇ ਮਰਾਠਾ ਮੰਡਲ ਮੋਗਾ ਵਲੋਂ 27ਵਾ ਸ਼੍ਰੀ ਗਣੇਸ ਮਹਾਂਉਤਸਵ ਅੱਜ ਸਰਾਫਾ ਬਾਜ਼ਾਰ ਮੋਗਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ! ਲਗਾਤਾਰ ਪੰਜ ਦਿਨ ਚਲੇ ਇਸ ਮਹਾਂਉਤਸਵ ਵਿੱਚ ਸਵੇਰੇ ਸ਼ਾਮ ਪੂਜਾ ਆਰਤੀ ਕੀਤੀ ਗਈ! ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਮੌਕੇ ਪੂਜਾ ਤੋਂ ਬਾਅਦ ਹਵਨ ਕੀਤਾ ਗਿਆ! ਉਸ ਤੋਂ ਬਾਅਦ ਪੂਰੀਆਂ ਛੋਲੇ ਦਾ ਲੰਗਰ ਲਗਾਇਆ ਗਿਆ! ਉਪਰੰਤ ਬੈਂਡ ਵਾਜਿਆਂ ਨਾਲ ਸ਼ੋਭਾ ਯਾਤਰਾ ਦੇ ਰੂਪ ਵਿੱਚ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਹਰੀਕੇ ਪੱਤਣ ਲਈ ਰਵਾਨਾ ਕੀਤਾ ਗਿਆ! ਇਸ ਮੌਕੇ ਕਾਂਗਰਸ ਦੇ ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਅਰੌੜਾ ਅਤੇ ਸੰਜੀਵ ਅਰੋੜਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ! ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋਂ ਆਈਆਂ ਹੋਈਆਂ ਸ਼ਖ਼ਸੀਅਤ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ ਸੁਖਚੈਨ ਸਿੰਘ ਰਾਮੂੰਵਾਲੀਆ, ਸੋਹਣ ਸਿੰਘ ਸਰਾਫ, ਨਵੀਨ ਕੁਮਾਰ, ਸੰਜੀਵ ਕੁਮਾਰ ਗੀਟਾ, ਵਪਾਰ ਮੰਡਲ ਸ਼ਹਿਰੀ ਮੀਤ ਪ੍ਰਧਾਨ ਹਨੀ ਮੰਗਾ, ਕੌਮੀ ਮੀਤ ਪ੍ਰਧਾਨ ਗਗਨਦੀਪ ਸਦਿਉੜਾ, ਮੀਤ ਪ੍ਰਧਾਨ ਗੁਰਮੀਤ ਸਿੰਘ ਢਿੱਲੋਂ, ਸਤਿਨਾਮ ਸਿੰਘ, ਅਮਰਜੀਤ ਸਿੰਘ ਕਲੱਕਤਾ, ਹਰਵਿੰਦਰ ਸਿੰਘ ਜੱਜੀ,ਮੋਹਣ ਸਿੰਘ ਸਰਾਫ, ਵਿਜੇ ਕੰਡਾ, ਸੋਨੂੰ ਕੜਵੱਲ ,ਲਖਵੀਰ ਸਿੰਘ ਧੁੰਨਾ,ਗਣਪਤ ਪਾਟਿਲ,ਸੋਰੀਆ ਯਾਦਵ, ਸ਼ਰੇਸ਼ ਭੱਲਾ,ਮਨਜੀਤ ਸਿੰਘ ਆਦਿ ਹਾਜ਼ਰ ਸਨ!

Today Now News

RELATED ARTICLES
- Advertisment -

POPULAR POSTS