ਵੈਂਟਿਲੇਟਰ ਸਪੋਰਟ ‘ਤੇ ਰੱਖਿਆ ਗਿਆ

ਨਵੀਂ ਦਿੱਲੀ, (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਜੁਲਾਈ ਦੇ ਅਰੰਭ ਵਿੱਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ। ਜੁਲਾਈ ਵਿੱਚ ਉਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਬਾਅਦ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗੁਰਦੇ ਅਤੇ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਵੀ ਹੋਈਆਂ ਅਤੇ ਫਿਰ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਦਿੱਤੀ ਗਈ ਹੈ।73 ਸਾਲਾਂ ਚੇਤਨ ਚੌਹਾਨ ਨੇ ਭਾਰਤ ਲਈ 40 ਟੈਸਟ ਮੈਚ ਅਤੇ 7 ਵਨਡੇ ਮੈਚ ਖੇਡੇ ਸਨ। ਪਿਛਲੇ ਸਾਲ ਤੱਕ, ਉਹ ਯੂਪੀ ਦੇ ਖੇਡ ਮੰਤਰੀ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਦੂਜਾ ਮੰਤਰਾਲਾ ਦਿੱਤਾ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ ਅਤੇ ਦੋ ਵਾਰ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਚੇਤਨ ਚੌਹਾਨ ਨੇ ਆਪਣੇ ਟੈਸਟ ਮੈਚਾਂ ਦੀ ਸ਼ੁਰੂਆਤ 1969 ਵਿਚ ਨਿਊਜ਼ੀਲੈਂਡ ਖ਼ਿਲਾਫ਼ ਕੀਤੀ ਸੀ। ਆਪਣੇ ਟੈਸਟ ਕਰੀਅਰ ਵਿਚ, ਉਨ੍ਹਾਂ ਨੇ 31.57 ਦੀ ਔਸਤ ਨਾਲ 2084 ਦੌੜਾਂ ਬਣਾਈਆਂ ਸਨ। ਟੈਸਟ ਕ੍ਰਿਕਟ ਵਿਚ ਉਨ੍ਹਾਂ ਦੇ ਨਾਂ ਕੋਈ ਸੈਂਕੜਾ ਨਹੀਂ ਹੈ ਜਦੋਂਕਿ ਉਨ੍ਹਾਂ ਨੇ 16 ਅਰਧ ਸੈਂਕੜੇ ਲਗਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਲਈ 7 ਵਨਡੇਅ ਮੈਚਾਂ ਵਿਚ ਕੁੱਲ 153 ਦੌੜਾਂ ਬਣਾਈਆਂ ਸਨ।






