16.8 C
Chandigarh

TODAY NOW NEWS

Friday, March 20, 2026
HomeBREAKING NEWSਸਾਬਕਾ ਕ੍ਰਿਕਟਰ ਅਤੇ ਯੂ.ਪੀ. ਸਰਕਾਰ ਦੇ ਮੰਤਰੀ ਚੇਤਨ ਚੌਹਾਨ ਦਾ ਦੇਹਾਂਤ, ਕੋਰੋਨਾ...

ਸਾਬਕਾ ਕ੍ਰਿਕਟਰ ਅਤੇ ਯੂ.ਪੀ. ਸਰਕਾਰ ਦੇ ਮੰਤਰੀ ਚੇਤਨ ਚੌਹਾਨ ਦਾ ਦੇਹਾਂਤ, ਕੋਰੋਨਾ ਤੋਂ ਸਨ ਪੀੜਤ

ਨਵੀਂ ਦਿੱਲੀ, (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜ•ਤ ਸਨ ਅਤੇ ਅਤੇ ਉਨ•ਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਸੀ। ਉਨ•ਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਜੁਲਾਈ ਵਿੱਚ ਉਨ•ਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗੁਰਦੇ ਅਤੇ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਵੀ ਹੋਈਆਂ ਅਤੇ ਫਿਰ ਉਨ•ਾਂ ਨੂੰ ਵੈਂਟੀਲੇਟਰ ਸਪੋਰਟ ਦਿੱਤੀ ਗਈ ਹੈ, ਪਰ ਅੱਜ ਸ਼ਾਮ ਉਨ•ਾਂ ਦਾ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ 73 ਸਾਲਾਂ ਚੇਤਨ ਚੌਹਾਨ ਨੇ ਭਾਰਤ ਲਈ 40 ਟੈਸਟ ਮੈਚ ਅਤੇ 7 ਵਨਡੇ ਮੈਚ ਖੇਡੇ ਸਨ। ਪਿਛਲੇ ਸਾਲ ਤੱਕ, ਉਹ ਯੂਪੀ ਦੇ ਖੇਡ ਮੰਤਰੀ ਸਨ, ਪਰ ਬਾਅਦ ਵਿੱਚ ਉਨ•ਾਂ ਨੂੰ ਦੂਜਾ ਮੰਤਰਾਲਾ ਦਿੱਤਾ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹਨ ਅਤੇ ਦੋ ਵਾਰ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਚੇਤਨ ਚੌਹਾਨ ਨੇ ਆਪਣੇ ਟੈਸਟ ਮੈਚਾਂ ਦੀ ਸ਼ੁਰੂਆਤ 1969 ਵਿਚ ਨਿਊਜ਼ੀਲੈਂਡ ਖ਼ਿਲਾਫ਼ ਕੀਤੀ ਸੀ। ਆਪਣੇ ਟੈਸਟ ਕਰੀਅਰ ਵਿਚ, ਉਨ•ਾਂ ਨੇ 31.57 ਦੀ ਔਸਤ ਨਾਲ 2084 ਦੌੜਾਂ ਬਣਾਈਆਂ ਸਨ। ਟੈਸਟ ਕ੍ਰਿਕਟ ਵਿਚ ਉਨ•ਾਂ ਦੇ ਨਾਂ ਕੋਈ ਸੈਂਕੜਾ ਨਹੀਂ ਹੈ ਜਦੋਂਕਿ ਉਨ•ਾਂ ਨੇ 16 ਅਰਧ ਸੈਂਕੜੇ ਲਗਾਏ ਸਨ। ਇਸ ਤੋਂ ਇਲਾਵਾ ਉਨ•ਾਂ ਨੇ ਭਾਰਤ ਲਈ 7 ਵਨਡੇਅ ਮੈਚਾਂ ਵਿਚ ਕੁੱਲ 153 ਦੌੜਾਂ ਬਣਾਈਆਂ ਸਨ।

Today Now News

RELATED ARTICLES
- Advertisment -

POPULAR POSTS