17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੁਰਾਣੇ ਕਾਂਗਰਸੀ ਰਹੇ ਸੁਰਿੰਦਰ ਬਿੱਟੂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ

ਪੁਰਾਣੇ ਕਾਂਗਰਸੀ ਰਹੇ ਸੁਰਿੰਦਰ ਬਿੱਟੂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ

ਬਰਜਿੰਦਰ ਬਰਾੜ ਨੇ ਮੋਗਾ ਸ਼ਹਿਰੀ ਦਾ ਮੀਤ ਪ੍ਰਧਾਨ ਕੀਤਾ ਨਿਯੁਕਤ

ਮੋਗਾ (ਹੈਪੀ-ਹਰਪਾਲ) : ਸਥਾਨਕ ਵਾਰਡ ਨੰਬਰ 46 ‘ਚ ਚੰਗਾ ਆਧਾਰ ਰੱਖਦੇ ਪੁਰਾਣੇ ਕਾਂਗਰਸੀ ਰਹੇ  ਸੁਰਿੰਦਰ ਸਿੰਘ ਬਿੱਟੂ ਜਿਨ੍ਹਾਂ ਨੇ ਕਾਰਪੋਰੇਸ਼ਨ ਚੋਣਾਂ ‘ਚ ਟਿਕਟ ਨਾ ਮਿਲਣ ਕਰਕੇ ਕਾਂਗਰਸ ਪਾਰਟੀ ਤੋਂ ਨਾਰਾਜ਼ ਹੋ ਕੇ ਆਜ਼ਾਦ ਚੋਣਾਂ ਲੜ ਕੇ ਬਰਾਬਰ ਦੀ ਟੱਕਰ ਦਿੱਤੀ ਸੀ, ਉਨ੍ਹਾਂ ਨੇ ਅੱਜ ਵਾਰਡ ਵਾਸੀਆਂ ਦੀ ਸਹਿਮਤੀ ਨਾਲ ਬਰਜਿੰਦਰ ਸਿੰਘ  ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿੱਚ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਅਕਾਲੀ ਦਲ ਦਾ ਪੱਲਾ ਫੜਿਆ। ਇਸ ਮੌਕੇ ਬਰਜਿੰਦਰ ਬਰਾੜ ਵੱਲੋਂ ਸੁਰਿੰਦਰ ਸਿੰਘ ਬਿੱਟੂ ਨੂੰ ਮੋਗਾ ਦਾ ਸ਼ਹਿਰੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਰਾੜ ਨੇ ਕਿਹਾ ਕੀ ਕਾਂਗਰਸ ਦੇ ਸਾਢੇ ਚਾਰ ਸਾਲਾਂ ਦੇ ਰਾਜ ‘ਚ ਵਿਕਾਸ ਕਾਰਜਾਂ ਦੀ ਸਹੀ ਅਰਥਾਂ ਚ ਇਕ ਇੱਟ ਵੀ ਨਹੀਂ ਲਾਈ, ਨਾ ਹੀ ਇਹ ਆਪਣੇ ਮਿਹਨਤੀ ਵਰਕਰਾਂ ਦੀ ਕਦਰ ਕਰ ਸਕੇ ਤੇ ਵਾਅਦਿਆਂ ਤੋਂ ਭਗੌੜੀ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਕੋਈ ਸਹਾਰਾ ਦੇਣ ਲਈ ਵੀ ਤਿਆਰ ਨਹੀਂ ਅਤੇ ਨਿਜ਼ਾਮ ਬਦਲਣ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ‘ਚ ਲਾਲਚ ਵੱਸ ਸੋਂਹਦੇ ਬਾਹਰਲੇ  ਆਗੂਆਂ ਦੀ ਵੱਡੀ ਪੱਧਰ ‘ਤੇ ਸ਼ਮੂਲੀਅਤ ਤੋਂ ਇਨ੍ਹਾਂ ਦੇ ਆਪਣੇ ਵਰਕਰ ਹੀ ਪਹਿਲਾਂ ਦੀ ਤਰ੍ਹਾਂ ਨਾਰਾਜ਼ ਹਨ। ਉਨ੍ਹਾਂ ਵਾਰਡ ਵਾਸੀਆਂ ਦੀ ਸਹਿਮਤੀ ਨਾਲ ਅਕਾਲੀ ਦਲ ਵੱਲੋਂ ਸੁਰਿੰਦਰ ਸਿੰਘ ਬਿੱਟੂ ਨੂੰ ਵਾਰਡ 46 ਦਾ ਇੰਚਾਰਜ ਵੀ ਨਿਯੁਕਤ ਕੀਤਾ। ਇਸ ਮੌਕੇ ਪ੍ਰੋਫੈਸਰ ਅਮਰਜੀਤ ਸ਼ਰਮਾ ,ਤਰਸੇਮ ਸਿੰਘ ਦਾਰਾ ਪੁਰੀਆ, ਨਰਿੰਦਰ ਸਿੰਘ ਮਿੰਨਾਂ, ਕੁਲਵਿੰਦਰ ਸਿੰਘ ਨੈਸਲੇ, ਦਲੀਪ ਭੰਡਾਰੀ, ਪ੍ਰਿਤਪਾਲ ਸਿੰਘ ਵਿੱਕੀ, ਦਲੀਪ ਸਿੰਘ, ਸੁਨੀਲ ਜਸਵਾਲ,ਅਰੋੜਾ ਬੁੱਕ ਡਿਪੂ ਵਾਲੇ, ਅਸ਼ੋਕ ਕੁਮਾਰ, ਅਜੇ ਸ਼ਰਮਾ, ਅਨੌਕ ਕੁਮਾਰ, ਤਰਨਜੋਤ ਸਿੰਘ, ਤਨਵੀਰ ਸਿੰਘ, ਅਰਸ਼ ਅਰੋੜਾ, ਸਵੀਟ ਬਜਾਜ, ਓਮ ਪ੍ਰਕਾਸ਼ ਨੈਸਲੇ, ਪ੍ਰਿੰਸ ਪੀਟਰ, ਚਮਕੌਰ ਸਿੰਘ ਸੱਦਾ ਵਾਲੀਆ,ਆਰ.ਕੇ ਸਬਜ਼ੀ ਮੰਡੀ ਵਾਲੇ, ਬਲਵਿੰਦਰ ਸਿੰਘ ਡੇਅਰੀ ਵਾਲੇ ,ਸਹਿਜਪ੍ਰੀਤ ਸਿੰਘ, ਚੇਤਨਪ੍ਰੀਤ ਸਿੰਘ, ਗੋਰਾ ਕੋਛੜ ਰਾਹੁਲ ਕੁਮਾਰ, ਦਵਿੰਦਰ ਸਿੰਘ,ਚੀਮਾ ਫਾਇਨਾਂਸ ਵਾਲੇ ਆਦਿ ਹਾਜ਼ਰ ਸਨ। 

Today Now News

RELATED ARTICLES
- Advertisment -

POPULAR POSTS