
(ਹੈੱਪੀ ਢੰਡ)ਅੱਜ ਆਮ ਆਦਮੀ ਪਾਰਟੀ ਮੋਗਾ ਦੇ ਮੁੱਖ ਦਫਤਰ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਸੰਘਾ ਅਤੇ ਮੋਗਾ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਹੁੰਗਾਰਾ ਮਿਲਿਆ ਜਦੋਂ ਮੋਗਾ ਦੇ ਸੀਨੀਅਰ ਰਾਜਨੀਤਿਕ ਵਿਅਕਤੀ ਜੋਂ 1992 ਵਿੱਚ ਕਾਂਗਰਸ ਸੇਵਾ-ਦਲ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ਼੍ਰੀ ਸੁਰਿੰਦਰ ਕਟਾਰੀਆ ਜੀ ਨੇ ਆਮ ਆਦਮੀ ਪਾਰਟੀ ਨੂੰ ਜੁਆਇੰਨ ਕੀਤਾ ਸ਼੍ਰੀ ਕਟਾਰੀਆ ਦੂਜਿਆਂ ਪਾਰਟੀਆਂ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹੇ ਉਹਨਾਂ ਨੇ ਦੱਸਿਆ ਕਿ ਹਲਕਾ ਮੋਗੇ ਦੇ ਲੋਕ ਇਸ ਵਾਰ ਬਦਲਾਅ ਲਈ ਤਿਆਰ ਹਨ ਇਸੇ ਲਈ ਉਹਨਾਂ ਨੇ ਆਪਣੇ ਜਾਣਕਾਰ ਅਤੇ ਰਾਜਨੀਤਿਕ ਸਾਥੀਆਂ ਨਾਲ ਗੱਲ ਕਰਕੇ ਸ਼੍ਰੀ ਨਵਦੀਪ ਸੰਘਾ ਦੇ ਹੱਥ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਨਵਦੀਪ ਸੰਘਾ ਨੇ ਦੱਸਿਆ ਕਿ ਕਟਾਰੀਆ ਸਾਹਿਬ ਦਾ ਰਾਜਨੀਤਿਕ ਤਜਰਬਾ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਇੰਚਾਰਜ ਦੇ ਨਾਲ ਕੰਪੇਨ ਇੰਚਾਰਜ ਦੀ ਭੂਮਿਕਾ ਵੀ ਨਿਭਾਉਣਗੇ। ਉਸ ਉਪਰੰਤ ਪਾਰਟੀ ਦੇ ਸਮੂਹ ਵਰਕਰ ਸਾਹਿਬਾਨ ਅਤੇ ਅਹੁਦੇਦਾਰਾਂ ਦੀ ਮਜੂਦਗੀ ਵਿੱਚ ਲੋਕਾਂ ਦੇ ਨੁਮਾਇੰਦੇ ਆਮ ਆਦਮੀ ਦੇ ਮਿਉਂਸੀਪਲ ਕੌਂਸਲਰ,ਬਲਜੀਤ ਸਿੰਘ ਚਾਨੀ ਵਾਰਡ 8 , ਵਿਕਰਮਜੀਤ ਘਾਤੀ ਵਾਰਡ 10, ਵਾਰਡ ਨੂੰ 9 ਤੋਂ ਹਰਜਿੰਦਰ ਸਿੰਘ ਰੋਡੇ, ਅਤੇ ਵਾਰਡ 33 ਤੋਂ ਜਗਸੀਰ ਸਿੰਘ ਨੇ ਕਾਰਪੋਰੇਸ਼ਨ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦਸਿਆ, ਉਹਨਾਂ ਦੱਸਿਆ ਕਿ ਲੋਕਾਂ ਨੂੰ ਸਭ ਤੋਂ ਵੱਧ ਦਿੱਕਤ ਐਨ. ਓ. ਸੀ. ਲੈਣ ਵਿੱਚ ਆਉਂਦੀ ਹੈ। ਲੋਕ ਵਿਰੋਧੀ ਬਣੇ ਨਵੇਂ ਨਿਯਮਾ, ਵਿੱਚ ਲੋਕਾਂ ਨੂੰ ਬਹੁਤ ਜਿਆਦਾ ਜੁਰਮਾਨਾਂ ਲਗਾਇਆ ਜਾ ਰਿਹਾ ਹੈ। ਪੁਰਾਣਾ ਟੈਕਸ ਅਤੇ ਉਸ ਉੱਤੇ ਜੁਰਮਾਨਾ ਲਗਾਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜਿਸ ਵਿਰੁੱਧ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਲੋਕਾਂ ਦੀ ਆਵਾਜ਼ ਬਣਕੇ ਲੜਾਈ ਲੜ ਰਹੇ ਹਨ।
ਹਲਕਾ ਇੰਚਾਰਜ ਨਵਦੀਪ ਸੰਘਾ ਨੇ ਕਾਊ ਸੈਸ ਦਾ ਜਿਕਰ ਕੀਤਾ ਕਿ ਕਾਪੋਰੇਸ਼ਨ ਵਲੋਂ ਅਲੱਗ-ਅਲੱਗ ਖੇਤਰ ਤੋਂ ਕਾਊ ਸੈੱਸ ਇੱਕਠਾ ਕਰਕੇ ਕਿੱਥੇ ਵਰਤਿਆ ਜਾ ਰਿਹਾ ਕੋਈ ਸਾਰ ਨਹੀਂ, ਗਊਆਂ ਸੜਕਾਂ ਉੱਤੇ ਬੇਸਹਾਰਾ ਘੁੰਮ ਰਹੀਆਂ ਹਨ, ਹਰ ਰੋਜ ਐਕਸੀਡੈਂਟ ਹੋ ਰਹੇ ਹਨ, ਜਿੱਥੇ ਗਊ ਧੰਨ ਦਾ ਨੁਕਸਾਨ ਹੋ ਰਿਹਾ ਉਥੇ ਹੀ ਲੋਕਾਂ ਦੀਆਂ ਵੀ ਜਾਂਨਾ ਜਾ ਰਹੀਆਂ ਹਨ।
ਮੋਗਾ ਵਿੱਚ ਵਿਕਾਸ ਕਾਰਜਾਂ ਦਾ ਠੱਪ ਹੋਣਾ ਲੋਕਾਂ ਦੀ ਪ੍ਰੇਸ਼ਾਨੀ ਦਾ ਜਾਇਜਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਲੋਕ ਬੀਮਾਰ ਹੋ ਰਹੇ ਹਨ, ਸ਼ਕਾਇਤਾਂ ਕਰਦੇ ਹਨ ਪ੍ਰੰਤੂ ਕਾਰਪੋਰੇਸ਼ਨ ਦੇ ਕਰਮਚਾਰੀ ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ, ਸੁਵਿਧਾ ਸੈਂਟਰ ਹੁਣ ਦੁਵਿਧਾ ਸੈਂਟਰ ਬਣ ਗਏ ਹਨ।
ਨਵਦੀਪ ਸੰਘਾ ਤੇ ਕਟਾਰੀਆ ਨੇ ਹਲਕਾ ਮੋਗਾ ਦੇ ਲੋਕਾਂ ਨੂੰ ਹਰ ਕੰਮ ਨੂੰ ਪਹਿਲ ਦੇ ਅਧਾਰ ਤੇ ਆਪਣਾ ਕੰਮ ਸਮਝਕੇ ਇਕ ਨਾਰਾ ਵੀ ਦਿੱਤਾ “ਵਾਅਦੇ ਨਿਭਾਉਂਗਾ ਹਰ ਹਾਲ, ਹਲਕਾ ਮੋਗਾ ਨੂੰ ਬਾਉਣ ਲਈ ਖੁਸ਼ਹਾਲ” ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਬਹੁਤ ਵਧੀਆਂ ਸ਼ਖਸ਼ੀਅਤਾਂ ਹਲਕੇ ਮੋਗੇ ਦੀ ਭਲਾਈ ਅਤੇ ਲੋਕਾਂ ਦੀ ਬਦਲਾਅ ਦੀ ਸੋਚ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਹਰ ਆਉਣ ਵਾਲੇ ਸਖ਼ਸ਼ ਨੂੰ ਬਣਦਾ ਇੱਜ਼ਤ ਮਾਣ ਸਨਮਾਨ ਦਿੱਤਾ ਜਾਵੇਗਾ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਅਮਨ ਰਖਰਾ ਮੀਡੀਆ ਇੰਚਾਰਜ, ਤੇਜਿੰਦਰ ਬਰਾੜ ਖਜਾਨਚੀ, ਮਨਪ੍ਰੀਤ ਰਿੰਕੂ ਪ੍ਰਧਾਨ ਬੀ. ਸੀ. ਵਿੰਗ, ਸੁਖਦੀਪ ਧਾਮੀ ਬੀ. ਸੀ. ਵਿੰਗ ਸਕੱਤਰ, ਸੁਖਦਰਸ਼ਨ ਗਰੇਵਾਲ ਸੋਸਲ ਮੀਡੀਆ ਇੰਚਾਰਜ, ਅਖਤਿਆਰ ਸਿੰਘ ਮਾਧੋਕੇ, ਜਗਦੀਸ਼ ਸ਼ਰਮਾ, ਵਿਜੈ ਤਿਵਾੜੀ, ਸ਼ੈਰੀ ਗਿੱਲ, ਦੀਪ ਸ਼ਰਮਾ ਅਤੇ ਹੋਰ ਆਗੂ ਮਜੂਦ ਸਨ।






