ਦੰਦਾਂ ਦੇ ਡਾਕਟਰ ਹਰਪ੍ਰੀਤ ਸਿੰਘ ਦੀ ਗੱਡੀ ਨੂੰ ਤਿੰਨ ਨਕਾਬਪੋਸ਼ਾਂ ਨੇ ਘੇਰ ਕੇ ਦਿੱਤਾ ਇਸ ਘਟਨਾ ਨੂੰ ਅੰਜਾਮ

ਤਰਨਤਾਰਨ (ਰਿੰਪਲ ਗੋਲਣ) : ਤਰਨਤਾਰਨ ਦੇ ਕਸਬਾ ਫਤਿਹਾਬਾਦ ਵਿਖੇ ਦੰਦਾਂ ਦੇ ਇਲਾਜ ਲਈ ਦੁਕਾਨ ਕਰ ਰਹੇ ਸਿੱਖ ਅੰਮ੍ਰਿਤਧਾਰੀ ਡਾਕਟਰ ਹਰਪ੍ਰੀਤ ਸਿੰਘ ਨਾਲ ਪਿੰਡ ਭਰੋਵਾਲ ਨਜ਼ਦੀਕ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਉਸ ਦੀ ਗੱਡੀ ਨੂੰ ਰੋਕ ਕੇ ਕੁੱਟਮਾਰ ਕਰਨ ਤੋਂ ਬਾਅਦ ਉਸਦੇ ਦਾੜੇ ਦੇ ਕੇਸ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਗੋਰਤੱਲਬ ਹੈ ਕਿ ਉੱਕਤ ਡਾਕਟਰ ਆਪਣੀ ਦੁਕਾਨ ਬੰਦ ਕਰ ਕੇ ਵਾਪਸ ਆਪਣੀ ਕਾਰ ਤੇ ਸਵਾਰ ਹੋ ਕੇ ਤਰਨਤਾਰਨ ਆਪਣੇ ਘਰ ਵਾਪਸ ਜਾ ਰਿਹਾ ਸੀ ਡਾਕਟਰ ਵੱਲੋਂ ਮੋਕੇ ਤੇ ਪੁਲਿਸ ਨੂੰ ਸੱਦਿਆ ਗਿਆ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਗੱਡੀ ਨੂੰ ਤਿੰਨ ਵਿਅਕਤੀਆਂ ਵੱਲੋਂ ਰੋਕਿਆ ਗਿਆ ਗੱਡੀ ਰੋਕਦਿਆਂ ਹੀ ਪਿਸਤੌਲ ਦੀ ਨੋਕ ਤੇ ਗੱਡੀ ਵਿੱਚ ਬੈਠ ਗਏ ਅਤੇ ਉਸਦੀ ਕੁੱਟਮਾਰ ਕਰ ਉਸ ਦੇ ਦਾੜੀ ਅਤੇ ਕੇਸਾਂ ਦੇ ਵਾਲ ਕੈਂਚੀ ਨਾਲ ਕੱਟ ਕੇ ਫ਼ਰਾਰ ਹੋ ਗਏ ਹਨ ਡਾਕਟਰ ਨੇ ਦੱਸਿਆ ਕਿ ਉਸ ਨਾਲ ਕੋਈ ਲੁੱਟ ਖੋਹ ਨਹੀਂ ਹੋਈ ਹੈ ਡਾਕਟਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਹੈ ਉੱਧਰ ਪੁਲਿਸ ਚੌਕੀ ਫਤਿਹਾਬਾਦ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ






