17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਰੋਨਾ ਅਤੇ 4 ਮਹੀਨਿਆਂ ਦੇ ਲੌਕਡੌਨ ਬਾਅਦ ਮੋਗਾ ਜਿਲਾਂ ਦੇ ਪਿੰਡ ਡਾਲਾ...

ਕਰੋਨਾ ਅਤੇ 4 ਮਹੀਨਿਆਂ ਦੇ ਲੌਕਡੌਨ ਬਾਅਦ ਮੋਗਾ ਜਿਲਾਂ ਦੇ ਪਿੰਡ ਡਾਲਾ ’ਚ ਲੱਗੇ ਪਹਿਲੀ ਵਾਰ ਚੌਕੇ ਛਿੱਕੇ ।

ਬਾਬਾ ਰੋਡੂ ਜੀ ਸਪੋਰਟਸ ਕਲੱਬ ਪਿੰਡ ਡਾਲਾ ਨੇ ਕਰਵਾਇਆਂ ਕ੍ਰਿਕਟ ਟੂਰਨਾਮੈਟ ।
ਘਰਾਂ ’ਚ ਵਿਹਲੇ ਬੈਠੇ ਨੌਜਵਾਨਾਂ ਨੂੰ ਖੇਡਾ ਨਾਲ ਜੋੜਣ ਲਈ ਕੀਤਾ ਉਪਰਾਲਾ : ਬੱਲੀ ਨੰਬਰਦਾਰ ।
ਬਿਮਾਰੀ ਤੋਂ ਬਚਨ ਲਈ ਗਰਾਉਡ ’ਚ ਕਸ਼ਰਤ ਜਰੂਰੀ ਆਂ : ਨੰਬਰਦਾਰ ਪਰਮਪਾਲ ਡਾਲਾ ।

ਮੋਗਾ (ਹਰਪਾਲ ਸਹਾਰਨ) : ਜਦੋਂ ਤੋਂ ਕਰੋਨਾ ਦੀ ਮਹਾਮਾਰੀ ਆਈ ਹੈ ਉਸ ਸਮੇਂ ਤੋਂ ਖਿਡਾਰੀ ਵੀ ਘਰਾ ’ਚ ਬੈਠ ਗਏ ਸਨ ਅਤੇ ਪੂਰੀ ਤਰਾਂ ਨਾਲ ਉਦਾਸ ਹੋ ਚੁੱਕੇ ਸਨ । ਜਿਨ੍ਹਾਂ ਨੂੰ ਦੁਬਾਰਾ ਗਰਾਉਡ ’ਚ ਲਿਉਣ ਲਈ ਮੋਗਾ ਜਿਲਾਂ ਦੇ ਪਿੰਡ ’ਚ ਬਾਬਾ ਰੋਡੂ ਜੀ ਸਪੋਰਟਸ ਕਲੱਬ ਅਤੇ ਐਨ.ਆਈ.ਆਰ ਲੋਕਾਂ ਦੇ ਸਹਿਯੋਗ ਨਾਲ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਸਕੋ ਕ੍ਰਿਕਟ ਟੂਰਨਾਮੈਟ ਕਰਵਾਇਆਂ ਗਿਆਂ । ਜਿਸ ਵਿੱਚ ਪੰਜਾਬ ਦੀਆਂ ਚੋਣਵੀਆਂ ਟੀਮਾ ਨੇ ਭਾਗ ਲਿਆਂ ਜਿਥੇ ਪਹਿਲੇ ਨੰਬਰ ਤੇ ਰਹੀ ਡਾਲਾ ਦੀ ਟੀਮ ਨੂੰ 21000/ਅਤੇ ਦੂਸਰੇ ਅਸਥਾਨ ਤੇ ਰਹਿਣ ਵਾਲੀ ਪਿੰਡ ਸਮਾਲਸਰ ਦੀ ਟੀਮ ਨੂੰ 11000 ਹਜਾਰ ਦੇ ਲਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆਂ । ਜਿਨ੍ਹਾਂ ਵਿੱਚ ਪਹਿਲਾ ਇਨਾਮ ਨਛੱਤਰ ਸਿੰਘ ਅਤੇ ਸਵ: ਸ੍ਰ: ਨਰਿੰਦਰ ਸਿੰਘ ਦੇ ਕਨੇਡੀਅਨ ਅਤੇ ਅਮਰੀਕਾ ਪ੍ਰੀਵਾਰਾ ਵਾਲਾ ਅਤੇ ਦੂਸਰਾ ਇਨਾਮ ਬਲਜਿੰਦਰ ਸਿੰਘ ਬੱਲੀ ਲੰਬਰਦਾਰ ਡਾਲਾ ਵੱਲੋਂ ਦਿੱਤਾ ਗਿਆ । ਇਸ ਟੂਰਨਾਮੈਟ ਦੇ ਹਲਕੇ ਵਿੱਚ ਜਿਥੇ ਖੂਬ ਚਰਚੇ ਰਹੇ ਉਥੇ ਖਿਡਾਰੀਆਂ ਲੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਪ੍ਰਗਟ ਕਰਦਿਆਂ ਕਰੋਨਾ ਦੇ ਲੰਬੇ ਸਮੇ ਤੋਂ ਬਾਅਦ ਪਿੰਡ ਡਾਲਾ ਦੀ ਗਰਾਉਡ ’ਚ ਖੁਲ ਕੇ ਚੌਕੇ ਛਿਕੇ ਮਾਰ ਦਰਸ਼ਕਾ ਦਾ ਖੂਬ ਮੰਨੋਰੰਜਨ ਕੀਤਾ । ਉਥੇ ਸੋਸ਼ਲ ਡਿਸਟੇਸਿੰਗ ਅਤੇ ਮਾਸਕ ਪਾ ਦਰਸਕ ਪਹੁੰਚੇ ਅਤੇ ਕੁਮੈਟਰਾਂ ਨੇ ਖੂਬ ਰੰਗ ਵੀ ਬੰਨੀ ਰੱਖਿਆ ।

ਇਸ ਮੌਕੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਨੇ ਕਿਹਾ ਕਿ ਨੌਜਵਾਨ ਸਾਡਾ ਸਰਮਾਇਆ ਹਨ ਅਤੇ ਕਰੋਨਾ ਨੇ ਇਹਨਾ ਨੂੰ ਉਦਾਸ ਕਰਕੇ ਘਰਾ ’ਚ ਬਠਾ ਦਿੱਤਾ ਸੀ ਪਰ ਪਿੰਡ ਵਾਸੀਆਂ ਅਤੇ ਕਲੱਬ ਮੈਬਰਾਂ ਨੇ ਉਦਮ ਕਰਕੇ ਇਹਨਾ ਨੂੰ ਹੌਸ਼ਲਾ ਦੇ ਗਰਾਉਡਾ ’ਚ ਲਿਆਂ ਜਿਥੇ ਸਰਕਾਰ ਅਤੇ ਸਿਹਤ ਵਿਭਾਗ ਦੇ ਹੁਕਮਾ ਦੀ ਪਾਲਣਾ ਕਰਦਿਆਂ ਮਾਸ਼ਕ ਅਤੇ ਸ਼ੋਸਲ ਡਿਸੈਸ ਲਈ ਇਕ ਮੀਟਰ ਦੂਰ ਦੂਰ ਦਰਸ਼ਕਾ ਨੂੰ ਬਠਾ ਕਿ ਖੇਡਾ ਦਾ ਅਨੰਦ ਮਾਣਿਆਂ ਉਹਨਾ ਕਿਹਾ ਕਿ ਸਾਨੂੰ ਆਪਣੀ ਨੌਜਵਾਨ ਪੀੜੀ ਨੂੰ ਘਰਾਂ ’ਚ ਲਹੀ ਬੈਠਣ ਦੇਣਾ ਚਾਹੀਦਾ ਸਗੋਂ ਪ੍ਰੇਰ ਕੇ ਖੇਡਾ ਵੱਲ ਜੋੜੀ ਰੱਖਣਾਂ ਚਾਹੀਦਾ ਹੈ ਖੇਡਾ ਖਿਡਾਰੀਆਂ ਅਤੇ ਨੌਜਵਾਨਾ ਦਾ ਮਨੋਬਲ ਵਧਾਉਦੀਆਂ ਹਨ ਜਿਸ ਨਾਲ ਅਸੀਂ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰ ਸਕਦੇ ਆਂ ਉਹਨਾ ਕਿਹਾ ਕਿ ਖਿਡਾਰੀਆਂ ਨੇ ਬਹੁਤ ਵਧੀਆਂ ਖੇਡ ਦਾ ਪ੍ਰਦਰਸ਼ ਕਰਕੇ ਇਨਾਮ ਜਿੱਤੇ ਹਨ ਅਤੇ ਦਰਸਕਾ ਨੇ ਪੂਰਨ ਸਹਿਯੋਗ ਦਿੱਤਾ।
ਇਸ ਮੋਕੇ ਨੰਬਰਦਾਰ ਪਰਮਪਾਲ ਸਿੰਘ ਡਾਲਾ ਨੇ ਕਿਹਾ ਕਿ ਖੇਡਾ ਸਾਨੂੰ ਬਿਮਾਰੀਆਂ ਤੋਂ ਬਚਾਉਦੀਆਂ ਹਨ ਅਤੇ ਅਸੀ ਉਦਾਸ ਬੈਠੇ ਖਿਡਾਰੀਆਂ ’ਚ ਜੋਸ਼ ਭਰਨ ਲਈ ਇਹ ਟੂਰਨਾਮੈਟ ਕਰਵਾਇਆਂ ਤਾਂ ਜੋ ਉਹ ਕਰੋਨਾ ਦੇ ਡਰ ਤੋਂ ਆਪਣੀ ਗੇਮ ਹੀ ਨਾ ਭੁਲ ਜਾਣ ਉਹਨਾ ਕਿਹਾ ਖਿਡਾਰੀਆਂ ਨੇ ਬਹੁਤ ਹੌਸ਼ਲਾ ਦਿਖਾਇਆਂ ਅਤੇ ਸਾਫ ਸੁਥਰੀ ਖੇਡ ਦਾ ਪ੍ਰਦਰਸ਼ ਕਰਕੇ ਡਰ ਦੇ ਸਾਏ ’ਚ ਜਿਉ ਰਹੇ ਖੇਡ ਪ੍ਰੇਮੀਆਂ ਦੇ ਚਿਹਰੇ ਤੇ ਮਸਕਾਨ ਲਿਆਦੀ ਉਹਨਾ ਕਿਹਾ ਕਿ ਸਰਕਾਰੀ ਨਿਯਮਾ ਦੀ ਪਾਲਣਾ ਕਰਕੇ ਸਾਡੇ ਲੋਕਾਂ ਨੂੰ ਖਿਡਾਰੀਆਂ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ , ਜਿਸ ਨਾਲ ਉਹ ਖੇਡਾ ਨਾਲ ਜੁੜੇ ਰਹਿਣ ਉਹਨਾ ਕਿਹਾ ਖੇਡਾ ਸਾਡੇ ਸਰੀਰ ਦਾ ਇਕ ਨਿਖੜਵਾ ਅੰਗ ਹਨ ਅਤੇ ਸਾਨੂੰ ਖੇਡਾਂ ਨੂੰ ਕਦੇ ਵੀ ਲਹੀ ਭੁੱਲਣਾ ਚਾਹੀਦਾ ਉਹਨਾ ਪਿੰਡ ਵਾਸੀਆਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS