16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਵਲ ਢਿੱਲੋਂ ਨੇ ਵਾਰਡਾਂ ਦੇ ਐਮ.ਸੀਆਂ ਤੋਂ ਵਾਰਡਾਂ ਦੇ ਵਿਕਾਸ ਅਤੇ...

ਕੇਵਲ ਢਿੱਲੋਂ ਨੇ ਵਾਰਡਾਂ ਦੇ ਐਮ.ਸੀਆਂ ਤੋਂ ਵਾਰਡਾਂ ਦੇ ਵਿਕਾਸ ਅਤੇ ਬਕਾਇਆ ਰਹਿੰਦੇ ਕੰਮਾਂ ਦੀਆਂ ਰਿਪੋਰਟਾਂ ਲਈਆਂ

ਵਿਕਾਸ ਕੰਮਾਂ ਚ ਕੋਈ ਘਾਟ ਜਾਂ ਦੇਰੀ ਲਈ ਠੇਕੇਦਾਰ, ਕੋਈ ਸਰਕਾਰੀ ਅਧਿਕਾਰੀ ਕੁਤਾਹੀ ਕਰਦਾ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲੇ ਦਾ 56 ਸਾਲਾਂ ਦਾ ਖੋਇਆ ਰੁਤਬਾ ਜਿਲਾ ਬਣਾ ਕੇ ਬਹਾਲ ਕੀਤਾ ਬਿਜਲੀ ਦੇ ਸੇਕੰੜੇ ਟ੍ਰਾੰਸਫਾਰਮ ਮੰਜੂਰ ਕਰਵਾਏ ਪੰਜਾਬ ਸਰਕਾਰ ਤੋਂ ਬਰਨਾਲੇ ਦੀਆਂ ਗਲੀਆਂ ਮੁਹੱਲਿਆਂ ਚੋਂ ਗੰਦਗੀ ਦੂਰ ਕਰਨ ਲਈ ਕਰੋੜਾਂ ਦੀਆਂ ਗਰਾਂਟਾਂ ਲਿਆਉਣ ਵਾਲੇ ਕੇਵਲ ਢਿੱਲੋਂ ਖੁਦ ਬਰਨਾਲੇ ਦੇ ਵਿਕਾਸ ਤੇ ਬਾਜ਼ ਅੰਖ ਰੱਖਦੇ ਹਨ ਜਿਸ ਦੀ ਤਾਜ਼ਾ ਉਦਹਾਰਣ ਬਰਨਾਲਾ ਦੇ ਵਾਰਡਾਂ ਦੇ ਐਮ ਸੀਆਂ ਤੋਂ ਵਾਰਡਾਂ ਦੇ ਵਿਕਾਸ ਅਤੇ ਬਕਾਇਆ ਰਹਿੰਦੇ ਕੰਮਾਂ ਦੀਆਂ ਰਿਪੋਰਟਾਂ ਮੰਗੀਆਂ !
ਕੇਵਲ ਸਿੰਘ ਢਿੱਲੋਂ ਨੇ ਐਮ ਸੀਆਂ ਦੀ ਹਾਜ਼ਿਰੀ ਵਿਚ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਵਿਕਾਸ ਕੰਮਾਂ ਚ ਕੋਈ ਘਾਟ ਜਾਂ ਦੇਰੀ ਦੀ ਕੋਈ ਗੁੰਜਾਇਸ਼ ਨਹੀਂ ਕੋਈ ਠੇਕੇਦਾਰ ਕੋਈ ਸਰਕਾਰੀ ਅਧਿਕਾਰੀ ਕੁਤਾਹੀ ਕਰਦਾਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ
ਉਹਨਾਂ ਕਿਹਾ ਮੈਨੂੰ ਬਰਨਾਲੇ ਦੇ ਹਰ ਸਹਿਰੀ ਪੇਂਡੂ, ਨਾਗਰਿਕ ਤੇ ਮਾਣ ਹੈ ਜਿਨ੍ਹਾਂ ਦੇ ਕੰਮਾਂ ਕਾਰਾਂ ਲਈ ਮੈਂ ਖੁਦ ਤੇ ਬਰਨਾਲੇ ਢਿੱਲੋਂ ਕੋਠੀ ਚ ਮੌਜੂਦ ਸਟਾਫ਼ 24 ਘੰਟੇ ਸੇਵਾ ਲਈ ਹਾਜਿਰ ਹੈ! ਬਰਨਾਲੇ ਦਾ ਵਿਕਾਸ ਕਰਵਾਉਣਾ ਮੇਰਾ ਮੁਢਲਾ ਫਰਜ ਹੈ ਜਿਹਦੇ ਲਈ ਜਿੰਨਾ ਕਰਾਂ ਥੋੜਾ ਹੈ ! ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਚ ਸਰਕਾਰ ਰਹਿਣ 2006 ਚ ਬਰਨਾਲਾ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਉਣ ਰਾਸ਼ਟਰੀ ਸੜਕਾਂ ਬਣਾਉਣ ਸਮੇਤ ਹਲਕੇ ਚ ਕਰੋੜਾਂ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ। ਜਿਸ ਦਾ ਸੇਹਰਾ ਬਰਨਾਲਾ ਵਾਸੀਆਂ ਸਿਰ ਜਾਂਦਾ ਹੈ ਜਿਨ੍ਹਾਂ ਮੈਨੂੰ ਜਿੱਮੇਦਾਰੀ ਦੇ ਕੇ ਵਿਧਾਨ ਸਭਾ ਭੇਜਿਆ ! ਉਹਨਾਂ ਕਿਹਾ ਕਿ 2007 ਦੀਆਂ ਚੋਣਾਂ ਵਾਲਾ ਬਰਨਾਲਾ ਚ ਮਾਹੌਲ ਬਣਿਆ hoia ਹੈ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।ਆਉਣ ਵਾਲੇ ਦਿਨਾਂ ਵਿੱਚ ਹਸਪਤਾਲ ਦੀ ਸ਼ੁਰੂਆਤ ਹੋ ਰਹੀ ਹੈ ਜਦਕਿ ਸਹਿਰ ਦਾ ਵਿਕਾਸ ਜੋਰਾਂ ਤੇ ਚੱਲ ਰਿਹਾ ਹੈ। । ਉਹਨਾਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਤੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਵਨਵਾਸੀਆ ਨਾਲ ਮੀਟਿੰਗ ਕਰਨ ਉਪਰੰਤ ਕਿਹਾ ਕਿ ਆਉਣ ਵਾਲੇ ਕੁੱਝ ਕ ਮਹੀਨਿਆਂ ਵਿੱਚ ਹਲਕੇ ਨੂੰ ਚਮਕਾ ਦਿੱਤਾ ਜਾਵੇਗਾ।ਇਸ ਮੌਕੇ ਮੈਡਮ ਮਨਜੀਤ ਕੌਰ ਢਿੱਲੋਂ ,ਨਗਰ ਕੌਂਸਲ ਦੇ ਉੱਪ ਪ੍ਰਧਾਨ ਨਰਿੰਦਰ ਨੀਟਾ ਗਰਗ,ਨਗਰ ਕੋਂਸਲਰ ਦੀਪਿਕਾ ਸ਼ਰਮਾ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS