16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਫੋਕੀ ਸ਼ੋਹਰਤ ਹਾਸਿਲ ਕਰਨ ਲਈ ਅਜੀਬ ਹਰਕਤਾਂ ਕਰਨ ਵਾਲੇ ਨੀਟੂ ਸ਼ਟਰਾਂਵਾਲ਼ੇ ਦਾ...

ਫੋਕੀ ਸ਼ੋਹਰਤ ਹਾਸਿਲ ਕਰਨ ਲਈ ਅਜੀਬ ਹਰਕਤਾਂ ਕਰਨ ਵਾਲੇ ਨੀਟੂ ਸ਼ਟਰਾਂਵਾਲ਼ੇ ਦਾ ਨਵਾਂ ਕਾਰਨਾਮਾ

ਸਿੱਧੂ ਮੂਸੇਵਾਲੇ ਤੇ ਲਾਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ, ਇਨਸਾਫ਼ ਦੀ ਕੀਤੀ ਮੰਗ

ਤਰਨਤਾਰਨ (ਰਿੰਪਲ ਗੋਲਣ) : ਅਕਸਰ ਹੀ ਵਿਵਾਦਾਂ ਚ ਰਹਿਣ ਵਾਲੇ ਅਤੇ ਫੋਕੀ ਸ਼ੋਹਰਤ ਹਾਸਿਲ ਕਰਨ ਲਈ ਅਜੀਬੋ ਗ਼ਰੀਬ ਹਰਕਤਾਂ ਕਰਨ ਵਾਲੇ ਨੀਟੂ ਸ਼ਟਰਾਂ ਵਾਲਾ ਅੱਜ ਲੁਧਿਆਣਾ ਪਹੁੰਚਿਆ ਜਿੱਥੇ ਉਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਇਕ ਕਥਿਤ ਵੀਡੀਓ ਰਾਹੀਂ ਇਲਜ਼ਾਮ ਲਗਾਇਆ ਕਿ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਹਾਲਾਂਕਿ ਇਸ ਵੀਡਿਓ ਵਿੱਚ ਧਮਕੀਆਂ ਦੇਣ ਵਾਲਾ ਕੁਝ ਵੀ ਨਹੀਂ ਸੀ ਅਤੇ ਇਹ ਵੀਡੀਓ ਕਿੰਨੀ ਕੁ ਸਹੀ ਹੈ ਜਾਂ ਨਹੀਂ ਇਸ ਦੀ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਪਰ ਲੁਧਿਆਣਾ ਵਿਚ ਨੀਟੂ ਸ਼ਟਰਾਂ ਵਾਲੇ ਨੇ ਡਰਾਮਾ ਰਚਦੀਆਂ ਉਨ੍ਹਾਂ ਕਿਹਾ ਕਿ ਉਸ ਦੇ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ..

ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਬੀਤੇ ਦਿਨੀਂ ਉਸ ਨੇ ਸੋਸ਼ਲ ਮੀਡੀਆ ਤੇ ਇਕ ਗਾਣਾ ਗਾਇਆ ਸੀ ਜਿਸ ਵਿੱਚ ਉਸ ਨੇ ਪੰਜਾਬੀ ਗਾਇਕੀ ਦਾ ਖੁਦ ਨੂੰ ਪਰਾਹੁਣਾ ਦੱਸਿਆ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੇ ਪ੍ਰਸੰਸ਼ਕਾਂ ਰਾਹੀਂ ਉਸ ਨੂੰ ਫੋਨ ਕਰਵਾ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਉਸ ਨੂੰ ਜਾਨ ਦਾ ਖਤਰਾ ਹੈ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਉਸਨੂੰ ਡਰਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਿਸੇ ਦਾ ਨਾਂ ਲੈ ਕੇ ਕਿਸੇ ਨੂੰ ਕੋਈ ਗਲਤ ਟਿੱਪਣੀ ਅਤੇ ਜੇਕਰ ਜਵਾਬ ਹੀ ਦੇਣਾ ਹੈ ਤਾਂ ਮੂਸੇਵਾਲਾ ਗਾਣੇ ਰਾਹੀਂ ਉਸ ਨੂੰ ਜਵਾਬ ਦੇਵੇ..

Today Now News

RELATED ARTICLES
- Advertisment -

POPULAR POSTS