ਸ਼ਹੀਦ ਭਗਤ ਸਿੰਘ ਕਲੱਬ ਨੇ ਕਈ ਜਥੇਬੰਦੀਆਂ ਦੇ ਨਾਲ ਮਿਲ ਕੇ ਮਨਾਇਆ ਸ਼ਹੀਦੀ ਦਿਹਾੜਾ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ,ਦੇ ਜਲਾਲਾਬਾਦ ਰੋਡ ਸਥਿਤ ਸ਼ਹੀਦੀ ਸਮਾਰਕ ਵਿਖੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਸ਼ਹੀਦੀ ਦਿਹਾਡ਼ੇ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਲੱਬ ਪ੍ਰਧਾਨ ਸੰਜੈ ਵਾਲੀਆ ਦੀ ਅਗਵਾਈ ਹੇਠ ਮਨਾਏ ਗਏ ਇਸ ਸ਼ਹੀਦੀ ਦਿਹਾਡ਼ੇ ਮੌਕੇ ਵੱਖ-ਵੱਖ ਸਮਾਜਕ, ਧਾਰਮਿਕ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਅਸਮਾਨ ਇੰਕਲਾਬ ਜਿੰਦਾਬਾਦ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਮਰ ਰਹੇ ਨਾਅਰੇ ਗੂੰਜ ਉਠੇ।
ਸਮਾਰੋਹ ਮੌਕੇ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ ਫੈਡਰੇਸ਼ਨ ਐਟਕ ਦੇ ਬਲਜੀਤ ਸਿੰਘ ਮੋਦਲਾ, ਬਸੰਤ ਸਿੰਘ, ਬਲਜੀਤ ਸਿੰਘ ਕ੍ਰਿਪਾਲਕੇ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਬਲਦੇਵ ਸਿੰਘ, ਮੰਗਾ ਸਿੰਘ, ਪਾਲਾ ਸਿੰਘ, ਟੀਐਸਯੂ ਦੇ ਗੁਰਪਾਲ ਪਾਲੀ, ਬਲਜਿੰਦਰ ਸ਼ਰਮਾ, ਐਮਐਸਯੂ ਪੰਜਾਬ ਆਗੂ ਰਣਜੀਤ ਸਿੰਘ, ਐਮਸੀ ਸ਼ੰਮੀ ਤੇਰੀਆ, ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ ਗਿਰਧਰ ਕਾਲਾ, ਸੋਨੂੰ ਖੁੰਗਰ, ਭਾਨ ਚੰਦ, ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰ ਰਾਕੇਸ਼, ਸੰਜੀਵ ਸੰਜੂ, ਜਸਵੀਰ, ਲਖਵੰਤ ਸਿੰਘ ਆਦਿ ਵੀ ਮੌਜੂਦ ਸਨ।





