ਬਹੁਤ ਹੋ ਗਿਆ ਲੌਲੀ ਪੱਪ ਬੱਸ ਕਰੋ ਹੁਣ ਸਬਰ ਦਾ ਬੰਨ ਟੁੱਟ ਰਿਹਾ

2022 ਵਿੱਚ ਫਿਰ ਚੌਣ ਅਖਾੜਾ ਭਖੈਗਾ ਮੰਤਰੀ ਨੇ ਕਮਰ ਕੱਸ ਲਈ ਹੈ ਲੋਕਾਂ ਨੂੰ ਭਰਮਾਉਣ ਲਈ ਪਿੰਡ ਵਿੱਚ ਵਿਚਰ ਰਹੇ ਹਨ । ਮੁੱਦਦੇ ਫਿਰ ਉਹੋ ਹੀ ਆਟਾ ਦਾਲ ਗਲੀਆਂ ਨਾਲੀਆਂ ਚੌਕੀ ਥਾਣੇ ਵਿਚ ਟੌਰ ਦਾ ਭਰੋਸਾ ।
ਬਹੁਤ ਹੋ ਗਿਆ ਲੌਲੀ ਪੱਪ ਬੱਸ ਕਰੋ ਹੁਣ ਸਬਰ ਦਾ ਬੰਨ ਟੁੱਟ ਰਿਹਾ ਏ ਰੋਜ਼ਮਰਾ ਦੀ ਜ਼ਿੰਦਗੀ ਜੀਉਣ ਵਾਲੇ ਕਾਮੇ ਜਾਂ ਮਦਦ ਕਰਮ ਦੇ ਲੋਕ ਬਹੁਤ ਦੁਖੀ ਨੇ ਇਸ ਵਾਰ ਉਨਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਪਹਿਲਾਂ ਹਰ ਵਾਰ ਤੁਸੀਂ ਲੋਕਾਂ ਨੂੰ ਪੁਰਾਣੇ ਮੁਦਿਆਂ ਤੇ ਉਲਝਾਈ ਰੱਖਿਆ ਰੈਲੀ ਵਿਚ ਨਸ਼ਿਆਂ ਦਾ ਇਸਤੇਮਾਲ ਕਰਕੇ ਜਾਂ ਪੈਸੇ ਦਾ ਲਾਲਚ ਦੇਕੇ ਵੋਟ ਲੈ ਲਈ
ਪਰ ਲੱਗ ਰਿਹਾ ਨੌਜਵਾਨਾਂ ਵਿੱਚ ਇਸ ਵਾਰ ਅਲੱਗ ਸੋਚ ਏ ਇਸ ਵਾਰ ਉਹ ਪੁਰਾਣੀਆਂ ਨੀਤੀਆਂ ਨਹੀਂ ਚੱਲਣੀਆਂ ਕਿ ਪਾਰਟੀ ਦੇ ਪੁਰਾਣੇ ਵਰਕਰ ਲੋਕਾਂ ਵੱਲ ਉਂਗਲ ਫੇਰ ਦੇਂਣਗੇ ਕਿ ਆ ਵੋਟਾਂ ਆਪਣੀਆਂ ਨੇ ਇਕੱਠ ਲੌਕਾਂ ਦੇ ਦਿਖਾ ਦੇਣੇ ਕੰਮ ਆਵਦੇ ਕਰਵਾ ਲੈਣੇ ।ਇਸ ਵਾਰ ਇਦਾਂ ਨਹੀਂ ਹੋਵੇਗਾ ਕਿਉਂਕਿ ਨੋਜਵਾਨ ਜਾਣ ਚੁਕਾ ਵੋਟ ਦੀ ਕੀਮਤ । ਹੁਣ ਇਹ ਪੁਰਾਣੀ ਕੂਟਨੀਤੀ ਨਹੀਂ ਚੱਲਣੀ । ਮੁਫ਼ਤ ਦੀਆਂ ਸਹੂਲਤਾਂ ਦੇ ਕੇ ਅਪਾਹਿਜ ਬਣਾ ਕੇ ਰੱਖ ਦਿੱਤਾ ਸਾਡੀ ਗਰੀਬੀ ਦਾ ਮਜਾਕ ਬਣਾ ਕਿ ਜਲੀਲ ਕੀਤਾ ਭੀਖਾਰੀ ਬਣਾ ਦਿੱਤਾ
ਨਹੀਂ ਚਾਹੀਦਾ ਦਾ ਆਟਾ ਦਾਲ ਹਰ ਨੌਜਵਾਨ ਦੀ ਇਕ ਹੀ ਆਵਾਜ਼ ਸਾਨੂੰ ਚਾਹੀਦਾ ਦਾ ਰੋਜ਼ਗਾਰ ਨਹੀਂ ਤਾਂ ਰਹੋ ਪਿੰਡ ਤੋਂ ਬਾਹਰ ਤੁਸੀਂ ਨਹੀਂ ਵੋਟ ਦੇ ਹੱਕ ਦਾਰ
ਗੁਰਦਿਆਲ ਸਿੰਘ ਸੁਰਸਿੰਘ 9779607720
9814123358




