
ਸੁਲਤਾਨਪੁਰ ਲੋਧੀ 16 ਫਰਵਰੀ ( ਨਿਰਮਲ ਸਿੰਘ) 20 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ‘ਚ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਗੜਬੜੀ ਲੁੱਟ ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਆਮ ਲੋਕਾਂ ‘ਚ ਸੁਰੱਖਿਅਤ ਦੀ ਭਾਵਨਾ ਕਾਇਮ ਰੱਖਣ ਦੇ ਮਨੋਰਥ ਨਾਲ ਅੱਜ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਪੁਲਸ ਨੇ ਐੱਸ ਐੱਸ ਪੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਐੱਸ ਪੀ ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਸ਼ਹਿਰ ‘ਚ ਇਕ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ, ਚੌਕ ਚੇਲਿਆਂ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, ਗੁਰੂ ਬਾਜ਼ਾਰ, ਸਿੰਘ ਭਵਾਨੀ ਮੰਦਰ, ਆਰੀਆ ਸਮਾਜ ਚੌਕ ਤੋਂ ਹੁੰਦਾ ਹੋਇਆ ਅਰੋੜਾ ਰਸਤਾ, ਬੱਸ ਸਟੈਂਡ ਤੇ ਸਮਾਪਤ ਹੋਇਆ । ਡੀ ਐੱਸ ਪੀ ਰਾਜੇਸ਼ ਕੱਕੜ ਨੇ ਕਿਹਾ ਕਿ ਚੋਣਾਂ ਮੌਕੇ ਕਿਸੇ ਵੀ ਗੜਬੜੀ ਹਿੰਸਾ ਜਾਂ ਅਸ਼ਾਂਤੀ ਫੈਲਾਉਣ ਦੇ ਮੰਤਵ ਨੂੰ ਖ਼ਤਮ ਕਰਨ ਅਤੇ ਹਰੇਕ ਨਾਗਰਿਕ ‘ਚ ਸੁਰੱਖਿਆ ਭਾਵਨਾ ਨੂੰ ਮਜ਼ਬੂਤ ਕਰਨ ਲਈ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਹੀ ਵਧੀਆ ਪੁਲਸ ਫੋਰਸ, ਸਿਵਲ ਪ੍ਰਸ਼ਾਸਨ, ਆਈ ਟੀ ਬੀ ਪੀ, ਸੀ ਆਈ ਏ ਐਸ ਐਫ, ਸੀ ਆਰ ਪੀ, ਦੇ 700 ਦੇ ਕਰੀਬ ਜਵਾਨ ਹਨ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਰ੍ਹਾਂ ਮੁਸਤੈਦ ਤੇ ਨਿਪੁੰਨ ਹੈ। ਇਹ ਮਾਰਚ 20 ਫਰਵਰੀ ਨੂੰ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਹੀ ਕੱਢਿਆ ਗਿਆ ਤਾਂ ਜੋ ਲੋਕਾਂ ‘ਚ ਕੋਈ ਅਸਾਮਾਜਿਕ ਤੱਤ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਹਿੰਸਾ ਨਾ ਚਲਾ ਕੇ ਦਹਿਸ਼ਤ ਪੈਦਾ ਕਰ ਸਕੇ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲੀਸ ਦਾ ਪੂਰਾ ਪੂਰਾ ਸਾਥ ਦੇਣ ।ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਲਕੇ ਅੰਦਰ ਬਾਹਰੋਂ ਆਏ ਵਿਅਕਤੀ ਹਲਕੇ ਵਿਚੋਂ ਬਾਹਰ ਚਲੇ ਜਾਣ ਨਹੀਂ ਤਾਂ ਉਨ੍ਹਾਂ ਉਪਰ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਡੀਐਮ ਰਣਦੀਪ ਸਿੰਘ, ਐਸ ਐਚ ਓ ਸੁਲਤਾਨਪੁਰ ਲੋਧੀ ਬਿਕਰਮ ਸਿੰਘ , ਐੱਸ ਐੱਚ ਓ ਕਬੀਰਪੁਰ ਜਸਪਾਲ ਸਿੰਘ, ਸਿਟੀ ਇੰਚਾਰਜ ਏ ਐੱਸ ਆਈ ਅਮਰਜੀਤ ਸਿੰਘ,, ਏ ਐੈੱਸ ਆਈ ਬਲਕਾਰ ਸਿੰਘ ਮੁੱਖ ਮੁਨਸ਼ੀ, ਐੱਸ ਸੀ ਮਨਜਿੰਦਰ ਸਿੰਘ, ਐੱਸ ਸੀ ਚਰਨਜੀਤ ਸਿੰਘ, ਏ ਐੱਸ ਆਈ ਗੁਰਦੇਵ ਸਿੰਘ, ਐੱਸ ਆਈ ਪਰਮਜੀਤ ਸਿੰਘ, ਏ ਐੱਸ ਆਈ ਬਲਵੰਤ ਸਿੰਘ,ਆਦਿ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮ ਹਾਜ਼ਰ ਸਨ।





