16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਘਾਟੀ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ ਰਚਦੇ ਪੰਜ...

ਘਾਟੀ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ ਰਚਦੇ ਪੰਜ ਅੱਤਵਾਦੀ ਕਾਬੂ

ਪੁਲਿਸ ਬੁਲਾਰੇ ਨੇ ਦੱਸਿਆ ਕਿ ਕਈ ਦਿਨਾਂ ਤੋਂ ਇਨਪੁਟ ਮਿਲ ਰਹੇ ਸਨ ਤੇ ਬਾਂਡੀਪੋਰਾ ‘ਚ ਅੱਤਵਾਦੀ ਇਕ ਵੱਡੇ ਫ਼ੌਜੀ ਅਦਾਰੇ ‘ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ

file

ਸ੍ਰੀਨਗਰ,ਬਿਊਰੋ : ਉੱਤਰੀ ਕਸ਼ਮੀਰ ‘ਚ ਇਕ ਪ੍ਰਮੁੱਖ ਫ਼ੌਜੀ ਅਦਾਰੇ ‘ਤੇ ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਹਮਲੇ ਦੀ ਯੋਜਨਾ ਬਣਾ ਰਹੇ ਇਸਲਾਮਿਕ ਸਟੇਟ ਜੰਮੂ ਕਸ਼ਮੀਰ (ਆਈਐੱਸਜੇਕੇ) ਦੇ ਪੰਜ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਸ਼ਨਿਚਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਕਸ਼ਮੀਰ ‘ਚ ਆਈਐੱਸਜੇਕੇ ਦੇ ਇਕੱਠੇ ਪੰਜ ਅੱਤਵਾਦੀ ਫੜੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਫੜੇ ਗਏ ਅੱਤਵਾਦੀਆਂ ‘ਚੋਂ ਇਕ ਸ੍ਰੀਨਗਰ ਦੇ ਨਰਬਟਪੋਰਾ ਹਜ਼ਰਤਬਲ ਦਾ ਰਹਿਣ ਵਾਲਾ ਸ਼ਾਇਦ ਫੈਆਜ਼ ਕੁਮਾਰ ਹੈ, ਜਦਕਿ ਹੋਰ ਚਾਰ ਬਾਂਡੀਪੋਰਾ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਰਹਿਣ ਵਾਲੇ ਵਕਾਰ ਅਹਿਮਦ ਲੋਨ, ਅਹਤਿਆਸ਼ ਉੱਲ ਹੱਕ, ਉਮਰ ਫੈਆਜ਼ ਮੀਰ ਤੇ ਅਹਤਿਸ਼ਾਮ ਬਟ ਹੈ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਕਈ ਦਿਨਾਂ ਤੋਂ ਇਨਪੁਟ ਮਿਲ ਰਹੇ ਸਨ ਤੇ ਬਾਂਡੀਪੋਰਾ ‘ਚ ਅੱਤਵਾਦੀ ਇਕ ਵੱਡੇ ਫ਼ੌਜੀ ਅਦਾਰੇ ‘ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਲਈ ਪੰਜ ਨਵੇਂ ਅੱਤਵਾਦੀ ਤਿਆਰ ਹੋਏ ਹਨ ਜੋ ਆਈਐੱਸਜੇਕੇ ਨਾਲ ਜੁੜੇ ਹਨ। ਇਹ ਅੱਤਵਾਦੀ ਬੱਸ ਹਥਿਆਰਾਂ ਦੀ ਖੇਪ ਤੇ ਹੋਰ ਸਾਜ਼ੋ-ਸਾਮਾਨ ਮਿਲਣ ਦੀ ਉਡੀਕ ਕਰ ਰਹੇ ਸਨ। ਸੂਚਨਾ ‘ਤੇ ਫ਼ੌਜ ਤੇ ਸੀਆਰਪੀਐੱਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਤੇ ਪੰਜ ਅੱਤਵਾਦੀਆਂ ਨੂੰ ਕਾਬੂ ਕੀਤਾ ਗਿਆ ਹੈ

Today Now News

RELATED ARTICLES
- Advertisment -

POPULAR POSTS