17.1 C
Chandigarh

TODAY NOW NEWS

Friday, March 20, 2026
HomeBREAKING NEWSਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਭੂਪੀ ਰਾਣਾ ਗਰੁੱਪ ਨੇ ਕਾਤਲਾਂ ਦੀ ਜਾਣਕਾਰੀ...

ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਭੂਪੀ ਰਾਣਾ ਗਰੁੱਪ ਨੇ ਕਾਤਲਾਂ ਦੀ ਜਾਣਕਾਰੀ ਦੇਣ ਲਈ ਰੱਖਿਆ ਪੰਜ ਲੱਖ ਦਾ ਇਨਾਮ

ਬਠਿੰਡਾ: ਪੰਜਾਬੀ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਦੇ ਗੈਂਗਸਟਰ ਵੀ ਸਰਗਰਮ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਗੈਂਗਸਟਰ ਗਰੁੱਪ ਭੂਪੀ ਰਾਣਾ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਸੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਬਾਅਦ ਹੁਣ ਉਨ੍ਹਾਂ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭੂਪੀ ਰਾਣਾ ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਸਾਰੇ ਵੀਰਾਂ, ਭੈਣਾਂ, ਮਾਤਾਵਾਂ, ਬਜ਼ੁਰਗਾਂ ਨੂੰ ਇਕ ਗੱਲ ਦਿਲ ਦੀ ਸਾਂਝੀ ਕਰਨੀ ਹੈ ਤੁਹਾਡੇ ਸਾਰਿਆਂ ਨਾਲ , ਪਹਿਲੀ ਗੱਲ ਤਾਂ ਸਾਡੇ ਕਿਸੇ ਵੀ ਬੰਦੇ ਨਾਲ ਸਿੱਧੂ ਮੂਸੇਵਾਲਾ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ, ਜੇ ਹੁਣ ਇਨ੍ਹਾਂ ਨੇ ਦਲੇਰ ਜੱਤ ਸਿੱਧੂ ਨੂੰ ਸਾਡਾ ਭਰਾ ਬਣਾ ਕੇ ਮਾਰਿਆ ਹੈ ਤਾਂ ਸਾਡਾ ਫ਼ਰਜ਼ ਸਾਨੂੰ ਪਤਾ ਹੈ। ਇਕ ਅਪੀਲ ਹੈ ਸਾਰਿਆਂ ਨੂੰ ਜਿਸ ਨੂੰ ਵੀ ਵੀਰ ਸਿੱਧੂ ਦੇ ਕਾਤਲਾਂ ਦਾ ਕਿਤੇ ਵੀ ਪਤਾ ਲੱਗਦਾ ਹੈ ਸਾਨੂੰ ਜ਼ਰੂਰ ਦੱਸੋ ਭਾਵੇਂ ਉਹ ਪੰਜਾਬ ਹੋਵੇ ਜਾਂ ਫਿਰ ਕੈਨੇਡਾ, ਅਮਰੀਕਾ, ਦੱਸਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਅਤੇ ਨਾਮ ਗੁਪਤ ਰੱਖਿਆ ਜਾਵੇਗਾ। ਸਮਝਿਆ ਜਾਂਦਾ ਹੈ ਕਿ ਭੂਪੀ ਰਾਣਾ ਗੈਂਗਸਟਰ ਗਰੁੱਪ ਨੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਦੇ ਪਤੇ ਦੀ ਗੱਲ ਕੀਤੀ ਹੈ। ਅਖੀਰ ਵਿੱਚ ਭੂਪੀ ਰਾਣਾ ਨੇ ਲਿਖਿਆ ਹੈ ਬਾਕੀ ਅਕਾਲ ਪੁਰਖ ਸਾਡੇ ਮੂਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਮੂਸਾ ਜੱਟ ਅਮਰ ਰਹੇ

Today Now News

RELATED ARTICLES
- Advertisment -

POPULAR POSTS