ਸਰਕਾਰੀ ਹਸਪਤਾਲ ਮੋਗਾ ਵਿੱਖੇ ਕਰਵਾਇਆ ਗਿਆ ਕੈੰਪ ਦਾ ਆਯੋਜਨ

ਮੋਗਾ (ਹਰਪਾਲ ਸਹਾਰਨ) : ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਇਹ ਖੂਨ ਦਾਨ ਕੈਂਪ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਕੈਂਸਰ ਤੋਂ ਪੀੜਤ ਲੋਕਾਂ , ਥੈਲੇਸੀਮਿਆ ਤੋਂ ਪੀੜਤ ਮਰੀਜਾਂ ਅਤੇ ਹੋਰ ਐਮਰਜੰਸੀ ਕੇਸਾਂ ਲਈ ਲਗਾਇਆ ਗਿਆ ਕਿਉਂਕਿ ਸਰਕਾਰੀ ਹਸਪਤਾਲ ਵਿੱਚ ਬਹੁਤ ਲੋੜਵੰਦ ਪਰਿਵਾਰ ਪਹੁੰਚਦੇ ਹਨ।। ਉਹਨਾਂ ਨੂੰ ਖੂਨ ਦੀ ਬਹੁਤ ਜਿਆਦਾ ਜਰੂਰਤ ਹੁੰਦੀ ਹੈ।। ਇਸ ਵਕਤ ਬਲੱਡ ਬੈਂਕ ਸਰਕਾਰੀ ਹਸਪਤਾਲ ਮੋਗਾ ਵਿੱਖੇ ਖੂਨ ਦੀ ਬਹੁਤ ਕਮੀ ਸੀ।। ਇਸ ਬਲੱਡ ਕੈਂਪ ਵਿੱਚ 40 ਦੇ ਕਰੀਬ ਨੌਜਵਾਨਾਂ ਨੇ ਖੂਨ ਦਾਨ ਕਰਕੇ ਸੇਵਾ ਨਿਭਾਈ।।
ਇਸ ਖੂਨ ਦਾਨ ਕੈਂਪ ਦਾ ਉਦਘਾਟਨ ਸ਼੍ਰੀ ਲਖਵਿੰਦਰ ਸਿੰਘ ਬਲ, DSP ਕਰਾਇਮ ਐਂਡ ਵੂਮੈਨ ਚਿਲਡਰਨ, ਮੋਗਾ ਨੇ ਕੀਤਾ।। ਅਤੇ ਬਲੱਡ ਦਾਨ ਕਰਨ ਵਾਲਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।। ਇਸ ਮੌਕੇ ਤੇ DSP ਸਾਹਿਬ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਮਾੜੇ ਕੰਮਾਂ ਤੋਂ ਦੂਰ ਰਹਿ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।। ਸਾਨੂੰ ਇਸ ਤਰ੍ਹਾਂ ਦੇ ਖੂਨ ਦਾਨ ਕੈਂਪ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।। ਇਸ ਖੂਨ ਦਾਨ ਕੈਂਪ SI ਹਰਜੀਤ ਸਿੰਘ ਇੰਨਚਾਰਜ ਟਰੈਫਿਕ ਮੋਗਾ ਅਤੇ SI ਪ੍ਰਭਜੋਤ ਕੌਰ, ਇੰਨਚਾਰਜ ਵੂਮੈਨ ਸੈਲ ਨੇ ਵੀ ਹਿੱਸਾ ਲਿਆ।। ਅਤੇ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿ ਮੋਗਾ ਸਿਟੀ ਦੀ ਪੂਰੀ ਟੀਮ ,Dr. ਗੁਰਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਢਿੱਲੋਂ ਮੈਨੇਜਰ ਨੇ ਇਸ ਕੈਂਪ ਵਿੱਚ ਪਹੁੰਚੇ ਨੌਜਵਾਨਾਂ ਦਾ ਧੰਨਵਾਦ ਕੀਤਾ।।






