16.8 C
Chandigarh

TODAY NOW NEWS

Friday, March 20, 2026
HomeBREAKING NEWSਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ...

ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

ਵਾਸ਼ਿੰਗਟਨ, (ਏਜੰਸੀ) : ਅਮਰੀਕਾ ‘ਚ ਡੇਲੀ ਬ੍ਰੀਫਿੰਗ ਦੌਰਾਨ ਵ੍ਹਾਈਟ ਹਾਊਸ ਬਾਹਰ ਫਾਈਰਿੰਗ ਦੀ ਘਟਨਾ ਹੋਈ। ਜਿਸ ਸਮੇਂ ਇਹ ਫਾਈਰਿੰਗ ਹੋਈ ਉਸ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ। ਰਾਸ਼ਟਰਪਤੀ ਟਰੰਪ ਨੇ ਖ਼ੁਦ ਇਸ ਘਟਨਾ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹੁਣ ਸਥਿਤੀ ਨਿਯੰਤਰਣ ‘ਚ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ Secret service ਦੇ ਅਧਿਕਾਰੀਆਂ ਨੇ ਤੁਰੰਤ ਹੀ ਕਾਰਵਾਈ ਕੀਤੀ। ਸੀਐੱਨਐੱਨ ਅਨੁਸਾਰ, ਫਾਈਰਿੰਗ ਦੀ ਜਾਣਕਾਰੀ ਮਿਲਦੇ ਹੀ ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਨੂੰ ਸੁਰੱਖਿਅਤ ਕੱਢਿਆ ਗਿਆ ਪਰ ਥੋੜੀ ਹੀ ਦੇਰ ਬਾਅਦ ਉਹ ਵਾਪਸ ਆਏ ਤੇ ਬ੍ਰੀਫਿੰਗ ਨੂੰ ਫਿਰ ਤੋਂ ਸ਼ੁਰੂ ਕੀਤਾ ਤੇ ਕਿਹਾ ਕਿ ਹਾਲਾਤ ਕੰਟਰੋਲ ‘ਚ ਹਨ। ਰਾਸ਼ਟਰਪਤੀ ਨੇ Secret service ਨੂੰ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਕਾਫੀ ਚੰਗਾ ਕੰਮ ਕੀਤਾ।

Today Now News

RELATED ARTICLES
- Advertisment -

POPULAR POSTS