ਤਿੰਨੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਦੁਕਾਨਾਂ ਵਿੱਚ ਪਿਆ 2 ਲੱਖ ਰੁਪਏ ਦੇ ਕਰੀਬ ਦਾ ਸਮਾਨ ਵੀ ਹੋਇਆ ਸਵਾਹ

ਬਟਾਲਾ (ਲੱਕੀ) : ਸਵੇਰ ਸਾਰ ਕਰੀਬ 4 ਵੱਜੇ ਬਟਾਲਾ ਬੱਸ ਅੱਡੇ ਤੇ ਤਿੰਨ ਫਰੂਟ ਦੀਆਂ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ ਅੱਗ ਲਪੇਟ ਵਿੱਚ ਆਉਣ ਨਾਲ ਤਿੰਨੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਜਿਸ ਵਿੱਚ 2 ਲੱਖ ਰੁਪਏ ਦੇ ਕਰੀਬ ਸਮਾਨ ਪਿਆ ਹੋਇਆ ਸੀ ਮੌਕੇ ਤੇ ਪਹੁੰਚੀ ਦਮਕਲ ਵਿਭਾਗ ਦੀ ਗੱਡੀ ਨੇ 1 ਘੰਟੇ ਦੀ ਭਾਰੀ ਮੁਸ਼ਕਤ ਤੋਂ ਅੱਗ ਤੇ ਕਾਬੂ ਪਾਇਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕਾਂ ਨੇ ਦਸਿਆ ਕਿ ਉਹ ਸਵੇਰੇ ਮੰਡੀ ਵਿੱਚ ਸਮਾਨ ਲੈਣ ਲਈ ਗਏ ਹੋਏ ਸ਼ਨ ਪਿੱਛੇ ਤੋਂ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੀਆਂ ਤਿੰਨ ਫਰੂਟ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ ਹੈ ਅਤੇ ਫਾਇਰ ਬਰਗੇਡ ਅਗ ਬੂਜਾ ਰਹੀ ਹੈ ਜਦ ਉਹਨਾਂ ਆ ਕੇ ਦੇਖਿਆ ਤਾਂ ਤਿੰਨੇ ਦੁਕਾਨਾਂ ਸੜ ਕੇ ਸੁਆਹ ਹੋ ਚੁੱਕਿਆ ਸ਼ਨ ਉਹਨਾਂ ਦਸਿਆ ਕਿ ਦੁਕਾਨਾਂ ਵਿੱਚ 2 ਲੱਖ ਰੁਪਏ ਦਾ ਸਾਮਾਨ ਸੀ ਜੋ ਸੜ ਕੇ ਸੁਆਹ ਹੋ ਗਿਆ ਉਹਨਾਂ ਨੇ ਦੱਸਿਆ ਕਿ ਅਗ ਲਗਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਪੁਲਿਸ ਇਸ ਮਾਮਲੇੇ ਦੀ ਜਾਂਚ ਕਰ ਰਹੀ ਹੈ






