16.8 C
Chandigarh

TODAY NOW NEWS

Friday, March 20, 2026
HomeBREAKING NEWSਅਹਿਮਦਾਬਾਦ ਦੇ ਕੋਵਿਡ-19 ਹਸਪਤਾਲ 'ਚ ਲੱਗੀ ਅੱਗ, ਅੱਠ ਮਰੀਜ਼ਾਂ ਦੀ ਮੌਤ

ਅਹਿਮਦਾਬਾਦ ਦੇ ਕੋਵਿਡ-19 ਹਸਪਤਾਲ ‘ਚ ਲੱਗੀ ਅੱਗ, ਅੱਠ ਮਰੀਜ਼ਾਂ ਦੀ ਮੌਤ

ਅਹਿਮਦਾਬਾਦ,  ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ‘ਚ ਸਥਿਤ ਹਸਪਤਾਲ ‘ਚ ਵੀਰਵਾਰ ਤੜਕੇ 3 ਵਜੇ ਅੱਗ ਲੱਗ ਗਈ ਜਿਸ ਨਾਲ ਅੱਠ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ। ਇਹ ਇਕ ਕੋਵਿਡ-19 ਹਸਪਤਾਲ ਹੈ। ਅੱਗ ਹਸਪਤਾਲ ਦੀ ਚੌਥੀ ਮੰਜ਼ਿਲ ‘ਤੇ ਆਈਸੀਯੂ ਵਾਰਡ ‘ਚ ਲੱਗੀ ਸੀ। ਮ੍ਰਿਤਕਾਂ ‘ਚ ਪੰਜ ਪੁਰਸ਼ ਤੇ ਤਿੰਨ ਔਰਤ ਮਰੀਜ਼ ਹਨ ਜੋ ਹਸਪਤਾਲ ‘ਚ ਇਲਾਜ ਕਰਾ ਰਹੇ ਸਨ। ਹਸਪਤਾਲ ‘ਚ ਭਰਤੀ ਲਗਪਗ 40 ਹੋਰ ਰੋਗੀਆਂ ਨੂੰ ਅੱਗ ਤੋਂ ਬਾਅਦ ਸਿਵਿਕ ਬਾਡੀ ਦੁਆਰਾ ਸੰਚਾਲਿਤ ਐੱਸਵੀਪੀ ਹਸਪਤਾਲ ‘ਚ ਤਬਦੀਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਹਸਪਤਾਲ ਦੇ ਆਈਸੀਯੂ ਵਿਭਾਗ ‘ਚ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗੀ ਤੇ ਹੌਲੀ-ਹੌਲੀ ਅੱਗ ਫ਼ੈਲਦੀ ਚੱਲੀ ਗਈ।

Today Now News

RELATED ARTICLES
- Advertisment -

POPULAR POSTS