17.1 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਜਾਣੋ ਕਿੱਥੇ ਕੱਲ੍ਹ Government ਛੁੱਟੀ

ਜਾਣੋ ਕਿੱਥੇ ਕੱਲ੍ਹ Government ਛੁੱਟੀ

ਚੰਡੀਗੜ੍ਹ

ਪੰਜਾਬ ਰਾਜ ਵਿੱਚ ਸਥਿਤ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਜੋ ਕਿ ਹਰਿਆਣਾ ਦੇ ਵੋਟਰ ਹਨ, ਨੂੰ ਹਰਿਆਣਾ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਹਰਿਆਣਾ ਦੇ ਨਾਲ ਲੱਗਦੇ ਜ਼ਿਲਿਆਂ ਦੇ ਮਾਲ ਅਧਿਕਾਰ ਖੇਤਰ ਵਿੱਚ 30 ਅਕਤੂਬਰ, 2021 ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।ਇਹ ਜਾਣਕਾਰੀ ਕਿਰਤ ਵਿਭਾਗ ਦੇ ਬੁਲਾਰੇ ਨੇ ਦਿੱਤੀ।

ਇਸ ਲਈ ਪੰਜਾਬ ਸੌਪਜ਼ ਐਂਡ ਕਮਰਸ਼ੀਅਲ ਅਸਟੈਬਲਿਸ਼ਮੈਂਟ ਐਕਟ, 1958 (1958 ਦਾ ਪੰਜਾਬ ਐਕਟ ਨੰ. 15) ਦੀ ਧਾਰਾ-10 ਦੀ ਉਪ-ਧਾਰਾ (1) ਦੇ ਦੂਜੇ ਪ੍ਰਾਵਧਾਨ ਤਹਿਤ ਪੰਜਾਬ ਵਿਚਲੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਜੋ ਹਰਿਆਣਾ ਦੇ ਵੋਟਰ ਹਨ, ਲਈ 30 ਅਕਤੂਬਰ, 2021 (ਸ਼ਨੀਵਾਰ) ਦੇ ਦਿਨ ਛੁੱਟੀ ਰਹੇਗੀ।

ਹਰਿਆਣਾ ਵਿੱਚ 46-ਏਲਨਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 30 ਅਕਤੂਬਰ, 2021 ਦੀ ਛੁੱਟੀ 31 ਅਕਤੂਬਰ, 2021 ਅਤੇ 6 ਨਵੰਬਰ, 2021 ਦਰਮਿਆਨ ਆਉਣ ਵਾਲੀ ਹਫਤਾਵਾਰੀ ਛੁੱਟੀ ਦੇ ਇਵਜ਼ ਵਿੱਚ ਨਹੀਂ ਹੋਵੇਗੀ

Today Now News

RELATED ARTICLES
- Advertisment -

POPULAR POSTS