16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਗੁਰਮੀਤ ਸਿੰਘ ਦੀ ਅੰਤਿਮ ਅਰਦਾਸ...

ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਗੁਰਮੀਤ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀ ਵਿਰੁੱਧੀ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਟਿੱਕਰੀ ਬਾਰਡਰ ਵਿਖੇ ਸ਼ਹੀਦ ਹੋਏ ਗੁਰਮੀਤ ਸਿੰਘ ਧਿੰਗੜ ਨਮਿੱਤ ਅੱਜ ਭੋਗ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਤੇ ਹੋਰ ਵਰਗਾਂ ਦੇ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਪਣੀਆਂ ਤਕਰੀਰਾਂ ਰਾਹੀਂ ਕੇਂਦਰ ਸਰਕਾਰ ਦੇ ਦਮਨ ਕਾਰੀ ਰਵਿਏ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਕਾਲੇ ਕਾਨੂੰਨ ਤਰੁੰਤ ਰੱਦ ਕੀਤੇ ਜਾਣ ਜੇਲਾਂ ਵਿੱਚ ਬੰਦ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਆਗੂਆਂ ਅਤੇ ਕਿਸਾਨਾਂ ਤੇ ਪਾਏ ਝੂਠੇ ਦੇਸ਼ ਧਿਰੋ ਦੇ ਕੇਸ ਖਤਮ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਵਿੱਚ ਜਿਸ ਤਰ੍ਹਾਂ ਇਹਨਾਂ ਕਾਨੂੰਨਾਂ ਦੀ ਵਿਰੋਧਤਾ ਹੋ ਰਹੀ ਹੈ ਪ੍ਰੰਤੂ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਟੱਸ ਤੋਂ ਮੱਸ ਨਹੀਂ ਹੋ ਰਹੀ ਤੇ ਦੇਸ਼ ਦੀ ਆਮ ਜਨਤਾ ਨਾਲ ਧਿਰੋ ਕਮਾ ਰਹੀ ਹੈ ਦੇਸ਼ ਦੇ ਕਿਰਤੀ ਕਿਸਾਨ ਕਾਲੇ ਕਾਨੂੰਨਾਂ ਦੇ ਖਤਮੇ ਬਾਅਦ ਹੀ ਘਰਾਂ ਨੂੰ ਪਰਤਣਗੇ ਆਗੂਆਂ ਨੇ ਛੇ ਫਰਵਰੀ ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਪੁਰਜ਼ੋਰ ਅਪੀਲ ਕੀਤੀ ਇਸ ਮੌਕੇ ਸ਼ਰਧਾਂਜਲੀ ਦੇਣ ਵਾਲੇ ਬੁਲਾਰਿਆਂ ਵਿੱਚ ਭਾਰਤੀ ਕਿਸਾਨ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰੈਣ ਦੱਤ ਪੰਜਾਬ ਕਿਸਾਨ ਜੂਨੀਅਨ ਸੂਬਾ ਆਗੂ ਗੋਰਾ ਸਿੰਘ ਭੈਣੀ ਬਾਘਾ ਬੀ ਕਿ ਯੂ ਉਗਰਾਹਾਂ ਦੇ ਇੰਦਰਜੀਤ ਸਿੰਘ ਝੱਬਰ ਬੀ ਕਿ ਯੂ ਕਾਦੀਆਂ ਦੇ ਹਰਦੇਵ ਸਿੰਘ ਕੋਟ ਧਰਮੂ ਜਮਹੂਰੀ ਕਿਸਾਨ ਸਭਾ ਦੇ ਮੇਜ਼ਰ ਸਿੰਘ ਦੂਲੋਵਾਲ ਤਰਕਸ਼ੀਲ ਤਲਵੰਡੀ ਸਾਬੋ ਦੇ ਅਵਤਾਰ ਸਿਂਘ ਐਡਵੋਕੇਟ ਝੁਨੀਰ ਬਲਾਕ ਡਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਉੱਲਕ ਬਲਾਕ ਆਗੂ ਹਰਬੰਸ ਸਿੰਘ ਟਾਡੀਆ ਨੇ ਸੰਬੋਧਨ ਕੀਤਾ ਅਤੇ ਡਕੌਂਦਾ ਦੇ ਬਲਾਕਾਂ ਦੇ ਆਗੂ ਹਰਦੇਵ ਸਿੰਘ ਬਲਵਿੰਦਰ ਸਰਮਾ ਖਿਆਲਾਂ ਰਾਜ ਸਿੰਘ ਇਕਬਾਲ ਸਿੰਘ ਮਾਨਸਾ ਹਰਮੇਸ਼ ਸਿੰਘ ਕੇਵਲ ਸਿੰਘ ਬਲਕਾਰ ਸਿੰਘ ਸੁਖਵਿੰਦਰ ਸਿੰਘ ਪਿੰਡ ਦੇ ਹਰਵਿੰਦਰ ਸਿੰਘ ਐਡਵੋਕੇਟ ਮੰਗਾ ਸਿੰਘ ਝੋਰੜ ਮਹਿਮਾ ਸਿੰਘ ਨਰਜਿੰਨ ਸਿੰਘ ਅਮਰੀਕ ਸਿੰਘ ਬਲਵਿੰਦਰ ਸਿੰਘ ਧਾਲੀਵਾਲ ਪ੍ਰਿਥੀ ਸਿੰਘ ਗੁਰਲਾਭ ਸਿੰਘ ਨੰਬਰਦਾਰ ਕੈਪਟਨ ਨਾਇਬ ਸਿੰਘ ਮਹਿਲਾ ਸਿੰਘ ਗੁਰਦੀਪ ਸਿੰਘ ਟਿਵਾਣਾ ਰਾਜੂ ਪ੍ਰਧਾਨ ਮੱਖਣ ਸਿੰਘ ਵੀਰੂ ਸਿੰਘ ਆਦਿ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS