17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਫਿਲਮੀ ਅਦਾਕਾਰ ਸੰਜੇ ਦੱਤ ਹਸਪਤਾਲ ਦਾਖ਼ਲ, ਸਾਹ ਲੈਣ 'ਚ ਸੀ ਤਕਲੀਫ਼

ਫਿਲਮੀ ਅਦਾਕਾਰ ਸੰਜੇ ਦੱਤ ਹਸਪਤਾਲ ਦਾਖ਼ਲ, ਸਾਹ ਲੈਣ ‘ਚ ਸੀ ਤਕਲੀਫ਼

ਮੁੰਬਈ, (ਬਿਊਰੋ) : ਸਾਹ ਲੈਣ ‘ਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਫਿਲਮ ਅਦਾਕਾਰ ਸੰਜੇ ਦੱਤ ਨੂੰ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਕੋਵਿਡ-19 ਜਾਂਚ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੂੰ ਆਈਸੀਯੂ ‘ਚ ਦਾਖ਼ਲ ਕੀਤਾ ਗਿਆ ਹੈ। ਸੰਜੇ ਦੱਤ ਦੀ ਭੈਣ ਪ੍ਰਿਆ ਦੱਤ ਨੇ ਦੱਸਿਆ ਕਿ ਸਾਹ ਲੈਣ ‘ਚ ਤਕਲੀਫ਼ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੈ। ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਨਹੀਂ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਅਦਾਕਾਰ ਨੂੰ ਸ਼ਨਿਚਰਵਾਰ ਦੁਪਹਿਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੂੰ ਕੋਵਿਡ ਵਾਰਡ ‘ਚ ਰੱਖਿਆ ਗਿਆ ਹੈ। ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦਾ ਇਲਾਜ ਡਾ. ਜਲੀਲ ਪਾਰਕਰ ਕਰ ਰਹੇ ਹਨ। ਪਿਛਲੇ ਮਹੀਨੇ ਹੀ ਡਾ. ਜਲੀਲ ਕੋਰੋਨਾ ਇਨਫੈਕਸ਼ਨ ਤੋਂ ਮੁਕਤ ਹੋਏ ਹਨ।

Today Now News

RELATED ARTICLES
- Advertisment -

POPULAR POSTS