17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਿਵਾਇਤੀ ਪਾਰਟੀਆਂ ਤੋਂ ਤੰਗ ਆਏ ਲੋਕਾਂ ਨੇ ਫੜਿਆ ਲੋਕ ਇਨਸਾਫ਼ ਪਾਰਟੀ ਦਾ...

ਰਿਵਾਇਤੀ ਪਾਰਟੀਆਂ ਤੋਂ ਤੰਗ ਆਏ ਲੋਕਾਂ ਨੇ ਫੜਿਆ ਲੋਕ ਇਨਸਾਫ਼ ਪਾਰਟੀ ਦਾ ਪੱਲਾ : ਰਾਏਪੁਰ/ਜਨਕ/ਹਰਪ੍ਰੀਤ

ਵਾਰਡ ਨੰ. 15 ਦੇ 10 ਪਰਿਵਾਰ ਲੋਕ ਇਨਸਾਫ਼ ਪਾਰਟੀ ਵਿੱਚ ਸਾਮਿਲ ਹੋਏ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਜਿਲ੍ਹਾ ਮਾਨਸਾ ਦੇ ਵਾਰਡ ਨੰ. 15 ਦੇ ਵੱਖ ਵੱਖ ਰਿਵਾਇਤੀ ਪਾਰਟੀਆਂ ਛੱਡਕੇ 10 ਪਰਿਵਾਰ ਲੋਕ ਇਨਸਾਫ਼ ਪਾਰਟੀ ਵਿੱਚ ਸਾਮਿਲ ਹੋਏ। ਪਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਦੱਸਿਆ ਕਿ ਸ਼ਹਿਰੀ ਪ੍ਰਧਾਨ ਜਨਕ ਰਾਜ ਉਡਤ ਤੇ ਹਲਕਾ ਇੰਚਾਰਜ ਮਾਨਸਾ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਦੀ ਰਹਿਮਨੁਆਈ ਹੇਠ ਗੁਰਮੀਤ ਸਿੰਘ ਮੌਜੀਆਂ ਤੇ ਜਸਪਾਲ ਸਿੰਘ ਮੰਗਾ ਦੀ ਪ੍ਰੇਰਨਾ ਸਦਕਾ 10 ਪਰਿਵਾਰਾਂ ਨੇ ਲੋਕ ਇਨਸਾਫ਼ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਲੋਕ ਇਨਸਾਫ਼ ਪਾਰਟੀ ਵਿੱਚ ਸਾਮਿਲ ਹੋਣ ਦਾ ਮਨ ਬਣਾਇਆ ਤੇ ਅੱਜ ਉਪਰੋਕਤ ਅਹੁਦੇਦਾਰਾਂ ਦੀ ਅਗਵਾਈ ਵਿੱਚ ਇਹ 10 ਪਰਿਵਾਰ ਅਮਰਜੀਤ ਕੌਰ, ਜਗਤਾਰ ਸਿੰਘ, ਜਸਪਾਲ ਸਿੰਘ, ਰਾਣੀ ਕੌਰ, ਨਾਇਬ ਸਿੰਘ, ਕਿਰਨਾਂ ਕੌਰ, ਲਛਮਣ ਸਿੰਘ, ਚਰਨਜੀਤ ਕੌਰ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਕੌਰ, ਮਹਾਵੀਰ ਸਿੰਘ, ਬਬਲੀ ਕੌਰ, ਜਗਦੀਸ਼ ਸਿੰਘ, ਪਰੀਤ ਕੌਰ, ਸੇਬ ਸਿੰਘ, ਫੁਲਾ ਕੌਰ, ਟਹਿਲ ਸਿੰਘ ਆਦਿ ਸਾਮਿਲ ਹੋਏ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਇਨ੍ਹਾਂ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਇਨਸਾਫ਼ ਪਾਰਟੀ ਵਿੱਚ ਤੁਹਾਨੂੰ ਹਮੇਸ਼ਾ ਹੀ ਬਣਦਾ ਮਾਣ ਸਨਮਾਨ ਮਿਲਦਾ ਰਹੇਗਾ। ਲੋਕ ਇਨਸਾਫ਼ ਪਾਰਟੀ ਲੋਕ ਹਿੱਤਾਂ ਲਈ ਹਮੇਸ਼ਾ ਹੀ ਹਰ ਵਰਗ ਨਾਲ ਖੜੀ ਹੈ ਅਤੇ ਹਰ ਵਰਗ ਦੀਆਂ ਮੁਸ਼ਕਲਾਂ ਸੁਣ ਕੇ ਜਲਦੀ ਹੱਲ ਕਰਾਉਣ ਲਈ ਯਤਨਸ਼ੀਲ ਹੈ। ਸਾਡਾ ਸਘੰਰਸ ਰਿਸ਼ਵਤਖੋਰੀ ਦੇ ਖਿਲਾਫ਼, ਡਰੱਗ ਮਾਫੀਆ ਦੇ ਖਿਲਾਫ਼, ਚਿੱਟ-ਫੰਡ ਮਾਫੀਆ ਦੇ ਖਿਲਾਫ਼ ਅਤੇ ਲੋਕ ਹਿੱਤਾਂ ਲਈ ਸਘੰਰਸ ਕਰਨਾ ਹੈ। ਵਾਰਡ ਨੰ. 15 ਵਿੱਚ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ। ਹਰ ਇੱਕ ਇਨਸਾਫ਼ ਪਸੰਦ ਵਿਆਕਤੀ ਨਾਲ ਅਸੀਂ ਮੋਢੇ ਨਾਲ ਮੋਢਾ ਜੋੜਕੇ ਖੜੇ ਹੋਵਾਂਗੇ। ਪਾਰਟੀ ਦੇ ਦਿਸ਼ਾ ਨਿਰਦੇਸਾ ਦੇ ਅਨੁਸਾਰ ਤੁਹਾਨੂੰ ਹਰ ਸਹੂਲਤ ਮੁਹੱਈਆ ਕਰਵਾਵਾਗੇ। ਇਸ ਸਮੇਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਮਾਨਸਾ, ਸੁਰਜੀਤ ਸਿੰਘ ਸੀਤਲ ਸਲਾਹਕਾਰ ਮਾਨਸਾ, ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਹਲਕਾ ਇੰਚਾਰਜ ਮਾਨਸਾ,ਜਨਕ ਰਾਜ ਉਡਤ ਸਹਿਰੀ ਪ੍ਰਧਾਨ ਮਾਨਸਾ, ਸੁਖਵੀਰ ਸਿੰਘ ਢਿੱਲੋਂ ਪ੍ਰਧਾਨ ਵਾਰਡ ਨੰ. 2,ਗੁਰਮੀਤ ਸਿੰਘ ਮੌਜੀਆਂ, ਜਸਪਾਲ ਸਿੰਘ ਮੰਗਾ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS