17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਕੂਟਰ ਸਵਾਰ ਪਿਓ-ਪੁੱਤ ਦੀ ਟਿੱਪਰ ਦੀ ਲਪੇਟ ਵਿੱਚ ਆਉਣ ਨਾਲ ਹੋਈ ਮੌਤ...

ਸਕੂਟਰ ਸਵਾਰ ਪਿਓ-ਪੁੱਤ ਦੀ ਟਿੱਪਰ ਦੀ ਲਪੇਟ ਵਿੱਚ ਆਉਣ ਨਾਲ ਹੋਈ ਮੌਤ ।

ਬਠਿੰਡਾ ਵਿਖੇ ਨਰੂਆਣਾ ਨੇੜੇ ਅੰਡਰਗ੍ਰਾਉੰਡ ਪੁਲ ਕੋਲ ਵਾਪਰਿਆ ਹਾਦਸਾ ।

ਬਠਿੰਡਾ (ਬਿਊਰੋ) : ਬਠਿੰਡਾ ਲਾਗੇ ਨਰੂਆਣਾ ਰੋਡ ਕੋਲ ਬਣੇ ਅੰਡਰਗਰਾਊਂਡ ਪੁਲ ਕੋਲ ਇੱਕ ਟਿੱਪਰ ਦੀ ਲਪੇਟ ਵਿਚ ਆ ਕੇ ਸਕੂਟਰ ਸਵਾਰ ਪਿਉ-ਪੁੱਤ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਿਕ ਜਾਣਕਾਰੀ ਅਨੁਸਾਰ ਸ਼ੰਭੂ ਸਿੰਘ ਆਪਣੇ ਪੁੱਤਰ ਗੋਲੂ ਨਾਲ ਸਕੂਟਰ ‘ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦ ਉਹ ਜ਼ਮੀਨਦੋਜ਼ ਪੁਲ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਟਿੱਪਰ ਨੇ ਸਕੂਟਰ ਨੂੰ ਲਪੇਟ ਵਿਚ ਲੈ ਲਿਆ, ਇਸ ਕਾਰਨ ਉਕਤ ਪਿਉ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਿਭਾਗ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਸਬੰਧੀ ਚੌਂਕੀ ਇੰਚਾਰਜ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਟਿੱਪਰ ਦੇ ਨੰਬਰ ਦੀ ਬਿਨਾਅ ‘ਤੇ ਕਸੂਰਵਾਰ ਡਰਾਈਵਰ ਦੀ ਪਛਾਣ ਕਰ ਕੇ ਪਰਚਾ ਦਰਜ ਕੀਤਾ ਜਾਵੇਗਾ।

ਹਾਦਸੇ ਤੋਂ ਬਾਅਦ ਚਾਲਕ ਟਿੱਪਰ ਛੱਡ ਕੇ ਮੌਕੇ ਤੋਂ ਭੱਜ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਗਣੇਸ਼ਵਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।

Today Now News

RELATED ARTICLES
- Advertisment -

POPULAR POSTS