17.4 C
Chandigarh

TODAY NOW NEWS

Friday, March 20, 2026
HomeBREAKING NEWSਪ੍ਰਸਿੱਧ ਗੀਤਕਾਰ ਤੇ ਐਂਕਰ ਗਾਮਾ ਸਿੱਧੂ ਤੇ ਜਾਨਲੇਵਾ ਹਮਲਾ, ਹਾਲਤ ਹੁਣ ਸਥਿਰ

ਪ੍ਰਸਿੱਧ ਗੀਤਕਾਰ ਤੇ ਐਂਕਰ ਗਾਮਾ ਸਿੱਧੂ ਤੇ ਜਾਨਲੇਵਾ ਹਮਲਾ, ਹਾਲਤ ਹੁਣ ਸਥਿਰ

ਫਿਰੋਜ਼ਪੁਰ, (ਸੰਦੀਪ ਸਹਿਗਲ) : ਸੂਬੇ ਦੀ ਪੁਲਿਸ ਤੋਂ ਬੇਖੌਫ ਦੋ ਦਰਜਨ ਦੇ ਕਰੀਬ ਧਾੜਵੀਆਂ ਵੱਲੋਂ ਬੁੱਧਵਾਰ ਨੂੰ ਲੋਕਤੰਤਰ ਦੇ ਚੌਥੇ ਥੰਮ ‘ਤੇ ਹਮਲਾ ਕਰਦਿਆਂ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਸ ਦੌਰਾਨ ਖਤਰਨਾਕ ਹਥਿਆਰਾਂ ਨਾਲ ਲੈਸ ਗੁੰਡਾ ਅਨਸਰਾਂ ਵੱਲੋਂ ਇਰਾਦਾ ਏ ਕਤਲ ਦੇ ਮੰਸ਼ੇ ਨਾਲ ਪੱਤਰਕਾਰ ,ਗੀਤਕਾਰ ਅਤੇ ਫਿਲਮ ਐਕਟਰ ਗੁਰਨਾਮ ਸਿੱਧੂ ‘ਤੇ ਜਾਨਲੇਵਾ ਹਮਲਾ ਹਮਲਾ ਕਰਦਿਆਂ ਗੰਭੀਰ ਜ਼ਖਮੀ ਕਰ ਦਿੱਤਾ । ਗੰਭੀਰ ਜ਼ਖ਼ਮੀ ਹਾਲਤ ਵਿੱਚ ਗੁਰਨਾਮ ਸਿੱਧੂ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਸਿੱਧੂ ਆਪਣੇ ਘਰ ਵਿੱਚ ਸੀ ਤਾਂ ਉਸ ਨੂੰ ਰੈਡ ਕਰਾਸ ਦੇ ਮੁਲਾਜ਼ਮ ਵਲੋ ਫੋਨ ਕਰਕੇ ਪ੍ਰੈਸ ਕਲੱਬ ਆਉਣ ਲਈ ਕਿਹਾ ਗਿਆ। ਜਦੋ ਗੁਰਨਾਮ ਸਿੱਧੂ ਪ੍ਰੈਸ ਕਲੱਬ ਪਹੁੰਚਿਆ ਤਾਂ ਉਕਤ ਵਿਅਕਤੀਆਾਂ ਗੁਰਨਾਮ ‘ਤੇ ਹਮਲਾ ਕਰ ਦਿਤਾ । ਹਮਲਾਵਰਾਂ ਕੋਲ ਮਾਰੂ ਹਥਿਆਰ ਦੇਸੀ ਕੱਟੇ ਆਦਿ ਵੇਖ ਕੇ ਗੁਰਨਾਮ ਸਿੱਧੂ ਜਦੋਂ ਮਦਦ ਲਈ ਕਲੱਬ ਦੇ ਅੰਦਰ ਵੱਲ ਨੂੰ ਭੱਜਿਆ ਤਾਂ ਅੱਧੀ ਦਰਜਨ ਤੋਂ ਵੱਧ ਉਕਤ ਵਿਅਕਤੀਆ ਨੇ ਉਸ ਉਪਰ ਹਥਿਆਰਾਂ ਨਾਲ ਹਮਲਾ ਕਰਦਿਆਂ ਗੰਭੀਰ ਸੱਟਾਂ ਮਾਰੀਆ , ਜਿਸਨੂੰ ਕਲੱਬ ਮੈਂਬਰਾਂ ਨੇ ਤੁਰੰਤ ਬਾਗੀ ਹਸਪਤਾਲ ਵਿੱਖੇ ਦਾਖਲ ਕਰਵਾਈਆ। ਘਟਨਾ ਦੀ ਖਬਰ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਐੱਸ ਪੀ ਰਾਕੇਸ਼ ਕੁਮਾਰ ,ਡੀਐੱਸਪੀ ਕੇਸਰ ਸਿੰਘ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੁਲਜਮਾ ਖਿਲਾਫ ਕਾਰਵਾਈ ਸ਼ੂਰੁ ਕਰ ਦਿੱਤੀ ।ਜਿਕਰਯੋਗ ਹੈ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਆਏ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਕਤਲੋ ਗਾਰਤ ਚੇਨ ਸਨੈਚਿੰਗ ਬੁਲੇਟ ਦੇ ਪਟਾਕਿਆਂ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈ ਹੈ ।

Today Now News

RELATED ARTICLES
- Advertisment -

POPULAR POSTS