
ਮਾਨਸਾ 19 ਜਨਵਰੀ( ਗੁਰਜੰਟ ਸਿੰਘ ਬਾਜੇਵਾਲੀਆ) ਸੀ.ਪੀ.ਆਈ.ਐਮ.ਦੀ ਜਿਲ੍ਹਾ ਜਰਨਲਬਾਡੀ ਮੀਟਿੰਗ ਸਥਾਨਿਕ ਪਾਰਟੀ ਦਫਤਰ ਬਾਬਾ ਗੱਜਣ ਸਿੰਘ ਟਾਡੀਆ ਭਵਨ ਵਿੱਖੇ ਕਾਮਰੇਡ ਨਛੱਤਰ ਸਿੰਘ ਢੈਪਈ ਦੀ ਪ੍ਰਧਾਨਗੀ ਹੇਠ ਹੋਈ , ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ.ਐਮ. ਦੇ ਸੂਬਾਈ ਆਗੂ ਕਾਮਰੇਡ ਭੂਪਚੰਦ ਚੰਨੋ ਤੇ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਦੇਸ ਵਿੱਚ ਫਾਸੀਵਾਦੀ ਤਾਕਤਾਂ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਬਰਬਾਦ ਕਰਨ ਤੇ ਤੁਲੀਆ ਹਨ ਤੇ ਫਿਰਕੂ ਅਨਸਰਾਂ ਦਾ ਬੋਲਬਾਲਾ ਦਿਨੋ ਦਿਨ ਵੱਧ ਰਿਹਾ ਹੈ , ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਦੇਸ ਵਿੱਚ ਫਾਸੀਵਾਦੀ ਤਾਕਤਾਂ ਸਿਰ ਚੁੱਕ ਰਹੀਆ ਹਨ ਤੇ ਸੰਘ ਪਰਿਵਾਰ ਦੇਸ ਦਾ ਮਾਹੌਲ ਖਰਾਬ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ।
ਮੀਟਿੰਗ ਵਿੱਚ ਪਾਰਟੀ ਵੱਲੋ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਚੌਣਾ ਲੜਣ ਦੀ ਰੂਪ ਰੇਖਾ ਉਲੀਕੀ ਗਈ , ਵੱਖ -2 ਪਾਰਟੀ ਆਗੂਆਂ ਦੀਆ ਡਿਉਟੀਆ ਲਗਾਈਆ ਗਈਆ ।
ਇਸ ਮੋਕੇ ਤੇ ਸੀ.ਪੀ.ਆਈ.ਐਮ ਦੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ , ਕਾਮਰੇਡ ਨਛੱਤਰ ਢੈਪਈ ,ਕਾਮਰੇਡ ਗੁਰਪਿਆਰ ਫੱਤਾ ,ਕਾਮਰੇਡ ਜਸਵੰਤ ਬੀਰੋਕੇ , ਕਾਮਰੇਡ ਕਰਨੈਲ ਭੀਖੀ , ਐਡਵੋਕੇਟ ਸਵਰਨਜੀਤ ਦਲਿਉ , ਕਾਮਰੇਡ ਨਿੱਕੂ ਮਾਨਸਾ,ਕਾਮਰੇਡ ਕਾਲਾ ਭੰਮੇ ,ਕਾਮਰੇਡ ਤੇਜਾ ਸਿੰਘ ਹੀਰਕੇ , ਕਾਮਰੇਡ ਸਿਮਰੂ ਬਰਨ , ਕਾਮਰੇਡ ਸੰਕਰ ਜਟਾਣਾ,ਕਾਮਰੇਡ ਨਿਰਮਲ ਬੱਪੀਆਣਾ , ਕਾਮਰੇਡ ਰਾਜੂ ਗੌਸਵਾਮੀ , ਬਲਵਿੰਦਰ ਕੋਟਧਰਮੂ ਆਦਿ ਆਗੂਆਂ ਨੇ ਵੀ ਵਿਚਾਰ ਸਾਝੇ ਕੀਤੇ ।



