17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੀਵਾਲੀ ਵੀ ਰੇਲਵੇ ਸਟੇਸ਼ਨ ਤੇ ਪੱਕਾ ਮੋਰਚੇ ਵਿਚ ਹੀ ਦੇਖਾਂਗੇ ਕਿਸਾਨ ਆਗੂ

ਦੀਵਾਲੀ ਵੀ ਰੇਲਵੇ ਸਟੇਸ਼ਨ ਤੇ ਪੱਕਾ ਮੋਰਚੇ ਵਿਚ ਹੀ ਦੇਖਾਂਗੇ ਕਿਸਾਨ ਆਗੂ

ਕਾਲੇ ਕਾਨੂੰਨ ਦੇ ਖਿਲਾਫ ਲੱਗਿਆ ਮੋਰਚਾ 43 ਵੇ ਮੈਦਾਨ ਵਿੱਚ ਜਾਰੀ ਰਿਹਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਲੱਗਾ ਪੱਕਾ ਮੋਰਚਾ ਅੱਜ 43ਵੇਂ ਦਿਨ ਵੀ ਜਾਰੀ ਰਿਹਾ ਹੈ ਅੱਜ ਦੇ ਮੋਰਚੇ ਵਿੱਚ ਹਜ਼ਾਰਾਂ ਕਿਸਾਨਾਂ ਤੇ ਔਰਤਾਂ ਨੇ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਜੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਪੰਜਾਬ ਵਿੱਚ ਬੰਦ ਕੀਤੀਆਂ ਮਾਲ ਗੱਡੀਆਂ ਬਹਾਲ ਕੀਤੀਆਂ ਜਾਣ ਪੰਜਾਬ ਦੇ ਰੁਕੇ ਫੰਡ ਜਾਰੀ ਕੀਤੇ ਜਾਣ ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਮਹਿੰਦਰ ਸਿੰਘ ਭੈਣੀਬਾਘਾ ਐਡਵੋਕੇਟ ਬਲਵੀਰ ਕੌਰ ਜਲੌਰ ਸਿੰਘ ਦੂਲੋਵਾਲ ਭਜਨ ਸਿੰਘ ਘੁੰਮਣ ਸੁਖਚਰਨ ਸਿੰਘ ਦਾਨੇਵਾਲੀਆ
ਨਿਰਮਲ ਸਿੰਘ ਝੰਡਾ ਸਿਕੰਦਰ ਸਿੰਘ ਘਰਾਂਗਣਾ ਉੱਗਰ ਸਿੰਘ ਮਾਨਸਾ ਹਰਦੇਵ ਸਿੰਘ ਕੋਟ ਧਰਮੂ ਨਿਹਾਲ ਸਿੰਘ ਮਾਨਸਾ ਕੁਲਵਿੰਦਰ ਸਿੰਘ ਉੱਡਤਾ ਵਕੀਲ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਵੀ ਮੋਰਚਾ ਜਾਰੀ ਰਹੇਗਾ ਤੇ ਦੀਵਾਲੀ ਨੂੰ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਉਕਤ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਸ਼ਮੀਰ ਦੀ ਤਰਜ਼ ਤੇ ਪੰਜਾਬ ਦਾ ਗਲਾ ਘੁੱਟਿਆ ਜਾ ਰਿਹਾ ਹੈ ਤੇ ਆਰਥਿਕ ਨਾਕਾਬੰਦੀ ਕਰਕੇ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨ ਦੇ ਮਨਸੂਬੇ ਪਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਡਿਕਟੇਟਰ ਰਾਜੇ ਵਾਂਗ ਪੰਜਾਬ ਦੇ ਕਿਸਾਨਾਂ ਨਾਲ ਸਲੂਕ ਕਰ ਰਹੀ ਹੈ ਹੋਰਨਾਂ ਤੋਂ ਇਲਾਵਾ ਡਾ ਰਤਨਾਬਾਲਾ ਗੋਇਲਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਲੰਗਰ ਕਮੇਟੀ ਕਰਨੈਲ ਸਿੰਘ ਮਾਨਸਾ ਇਕਬਾਲ ਸਿੰਘ ਮਾਨਸਾ ਪ੍ਰੈੱਸ ਜਾਰੀ ਕਰਨਾ ਬਲਵਿੰਦਰ ਸ਼ਰਮਾ ਖਿਆਲਾ

Today Now News

RELATED ARTICLES
- Advertisment -

POPULAR POSTS