ਕਿਸਾਨ ਨੂੰ ਜੋਕਿ ਪਿਛਲੇ ਕਾਫੀ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅਗ ਨਾ ਲਗਾਉਣ ਦੀ ਬਜਾਏ ਨਾੜ \ਪਰਾਲੀ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਨਾਲ ਖੇਤਾਂ ਵਿਚ ਵਾਹ ਰਹੇ ਹਨ, ਉਹਨਾਂ ਨੂੰ ਧਰਤੀ ਮਾਤਾ ਦੀ ਸੇਵਾ ਕਰਨ ਅਤੇ ਵਾਤਾਵਰਣ ਪ੍ਰੇਮੀ ਹੋਣ ਵਜੋਂ ਪ੍ਰਸ਼ੰਸਾ ਪਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

ਤਰਨ ਤਾਰਨ (ਜਸਬੀਰ ਸਿੰਘ) : ਮੁੱਖ ਖੇਤਬਾੜੀ ਅਫਸਰ ਸ਼੍ਰੀ ਕੁਲਜੀਤ ਸਿੰਘ ਸੈਣੀ ਨੇ ਦਸਿਆ ਕਿ ਮਾਣਯੋਗ ਸ਼੍ਰੀ ਧਰਮਬੀਰ ਅਗਨੀਹੋਤਰੀ ਐਮ.ਐਲ਼.ਏ ਹਲਕਾ ਤਰਨ ਤਾਰਨ ਜੀ ਦੀ ਯੋਗ ਅਗਵਾਈ ਅਤੇ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ , ਤਰਨਤਾਰਨ ਜੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਂਝੇ ਤੌਰ ਤੇ ਜ਼ਿਲ੍ਹਾ ਤਰਨਤਾਰਨ ਦੇ ਬਲਾਕ ਤਰਨਤਾਰਨ ਅਤੇ ਗੰਡੀਵਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਜੋਕਿ ਪਿਛਲੇ ਕਾਫੀ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅਗ ਨਾ ਲਗਾਉਣ ਦੀ ਬਜਾਏ ਨਾੜ \ਪਰਾਲੀ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਨਾਲ ਖੇਤਾਂ ਵਿਚ ਵਹਾ ਰਹੇ ਹਨ, ਉਹਨਾਂ ਨੂੰ ਧਰਤੀ ਮਾਤਾ ਦੀ ਸੇਵਾ ਕਰਨ ਅਤੇ ਵਾਤਾਵਰਣ ਪ੍ਰੇਮੀ ਹੋਣ ਵਜੋਂ ਪ੍ਰਸ਼ੰਸਾ ਪਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਮੋਜੂਦ ਕਿਸਾਨਾਂ ਵਲੋਂ ਆਪਣੇ ਸੁਝਾਅ ਵੀ ਦਿਤੇ ਗਏ ਅਤੇ ਮਾਣਯੋਗਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ, ਤਰਨਤਾਰਨ ਜੀ ਨੇ ਕਿਹਾ ਕਿ ਕਿਸਾਨਾਂ ਦੇ ਯੋਗ ਸੁਝਾਆਂ ਨੂੰ ਸਰਕਾਰ ਤਕ ਜ਼ਰੂਰ ਭੇਜਿਆ ਜਾਵੇਗਾ । ਮਾਣਯੋਗ ਸ਼੍ਰੀ ਧਰਮਬੀਰ ਅਗਨੀਹੋਤਰੀ ਐਮ.ਐਲ਼.ਏ ਹਲਕਾ ਤਰਨਤਾਰਨ ਜੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਕਿਸਾਨ ਅਤੇ ਪੰਚਾਇਤਾਂ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਾਥ ਦੇਣ । ਮੁਖ ਖੇਤਬਾੜੀ ਅਫਸਰ ਸ਼੍ਰੀ ਕੁਲਜੀਤ ਸਿੰਘ ਸੈਣੀ ਨੇ ਦਸਿਆ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਧਰਤੀ ਵਿਚ ਵਾਹੁਣ ਨਾਲ ਫਸਲਾਂ ਦੇ ਝਾੜ ਵਿਚ ਅਤੇ ਧਰਤੀ ਵਿਚ ਜੈਵਿਕ ਮਾਦੇ ਦਾ ਲਗਾਤਾਰ ਵਾਧਾ ਹੋ ਰਿਹਾ ਹੈ । ਉਹਨਾਂ ਇਸ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੀਆਂ ਮੁਸ਼ਕਿਲ਼ਾਂ ਹਲ ਕਰਨ ਲਈ ਹਮੇਸ਼ਾ ਕਿਸਾਨਾਂ ਦੇ ਨਾਲ ਹੈ । ਇਸ ਮੌਕੇ ਸ਼੍ਰੀ ਰਾਜ਼ੇਸ਼ ਅਰੌੜਾ ਐਸ.ਡੀ.ਐਮ, ਪੱਟੀ, ਸ਼੍ਰੀ ਸੁਰਿੰਦਰ ਪਾਲ ਸਿੰਘ , ਸ਼੍ਰੀ ਹਰਜਿੰਦਰ ਸਿੰਘ ( ਬਲਾਕ ਖੇਤਬਾੜੀ ਅਫਸਰ) ਅਤੇ ਸ਼੍ਰੀ ਅੰਮ੍ਰਿਤਪਾਲ ਸਿੰਘ, ਸ਼੍ਰੀ ਗੁਰਬੀਰ ਸਿੰਘ , ਸ਼੍ਰੀ ਹਰਮੀਤ ਸਿੰਘ (ਖੇਤਬਾੜੀ ਵਿਕਾਸ ਅਫਸਰ) ਹਾਜ਼ਰ ਸਨ ।






