
ਮਾਨਸਾ 25 ਸਤੰਬਰ (ਗੁਰਜੰਟ ਸਿੰਘ ਬਾਜੇਵਾਲੀਆ ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ ਨਰਮੇ ਨੂੰ ਗੁਲਾਬੀ ਸੁੰਡੀ ਪੈਣ ਅਤੇ ਜ਼ਿਆਦਾ ਵਰਖਾ ਹੋਣ ਨਾਲ ਖ਼ਰਾਬ ਹੋਈਆਂ ਫ਼ਸਲਾਂ ਸੰਬੰਧੀ ਜਿੱਥੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਨਾਲ ਨਾਲ ਮਜ਼ਦੂਰਾਂ ਨੂੰ ਮੁਆਵਜ਼ੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਕਿਸਾਨ ਅਤੇ ਮਜਦੁਰ ਦੀ ਆਪਸੀ ਸਾਂਝ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਜੇਕਰ ਕਿਸਾਨ ਦਾ ਨੁਕਸਾਨ ਹੈ ਉਸ ਦਾ ਸੇਕ ਮਜ਼ਦੂਰ ਨੂੰ ਵੀ ਲੱਗਦਾ ਹੈ ਇਸ ਲਈ ਜੇਕਰ ਕਿਸਾਨ ਨੂੰ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮਿਲਦਾ ਹੈ ਮਜ਼ਦੂਰ ਨੂੰ ਵੀ ਉਸ ਵਿੱਚ ਚੁਕਾਈ ਜਾਂ ਦਿਹਾਤੀ ਦੇ ਹਿਸਾਬ ਨਾਲ ਮੁਆਵਜ਼ਾ ਮਿਲਣਾ ਚਾਹੀਦਾ ਹੈ।ਬਿਕਰਮ ਮੋਫਰ ਨੇ ਅੱਜ ਪਿੰਡ ਮੀਆਂ,ਟਾਂਡੀਆਂ ,ਬਾਜੇਵਾਲਾ, ਬੀਰੇਵਾਲਾ ਜੱਟਾਂ,ਝੇਰਿਆਂਵਾਲੀ, ਰਾਮਾਨੰਦੀ,ਭੰਮੇ ਖੁਰਦ ,ਲਾਲਿਆਵਾਲੀ ਦੇ ਕਿਸਾਨਾਂ ਦੀਆਂ ਨਰਮੇ ਦੀਆਂ ਬਰਬਾਦ ਫਸਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਨਾਲ ਆਏ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੂੰ ਫੌਰਨ ਗਿਰਦਵਾਰੀ ਕਰਨ ਲਈ ਕਿਹਾ।ਬਿਕਰਮ ਮੋਫਰ ਨੇ ਕਾਨੂੰਗੋ ,ਪਟਵਾਰੀ ਅਤੇ ਖੇਤੀਬਾਡ਼ੀ ਵਿਭਾਗ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਨੁਕਸਾਨੇ ਗਏ ਨਰਮੇ ਸਬੰਧੀ ਕਿਸੇ ਵੀ ਕਿਸਾਨ ਮਜ਼ਦੂਰ ਨਾਲ ਵਿਤਕਰੇਬਾਜ਼ੀ ਨਾ ਕੀਤੀ ਜਾਵੇ।ਉਨ੍ਹਾਂ ਕਿਸਾਨਾਂ ਵੱਲੋਂ ਪਿਛਲੇ ਸਮੇਂ ਗੜੇਮਾਰੀ ਦਾ ਮੁਆਵਜਾ ਨਾ ਮਿਲਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਮੁਆਵਜਾ ਵੀ ਦਿਵਾਇਆ ਜਾਵੇਗਾ।ਉਸ ਸਮੇ ਚੋਣ ਹਾਰ ਚੁੱਕੇ ਸਿਅਾਸੀ ਨੇਤਾ ਨੇ ਮੁਆਵਜਾ ਨਹੀਂ ਮਿਲਣ ਦਿੱਤਾ।ਜਿਸ ਸਬੰਧੀ ਉਹ ਮੁੜ ਤੋਂ ਨਵੇਂ ਮੁੱਖ ਮੰਤਰੀ ਕੋਲ ਵੀ ਇਹ ਫਰਿਆਦ ਰਖਣਗੇ।ਇਸ ਮੌਕੇ ਉਨ੍ਹਾਂ ਪਿੰਡ ਬਾਜੇਵਾਲਾ ਅਤੇ ਭਲਾਈ ਦੀ ਪੰਚਾਇਤ ਵਲੋ ਢਾਈ ਕਿਲੋਮੀਟਰ ਦੇ ਕਚੇ ਰਾਹ ਨੂੰ ਸੜਕ ਬਣਾਉਣ ਦੀ ਮੰਗ ਨੂੰ ਸਵੀਕਾਰ ਕੀਤਾ। ਇਸੇ ਤਰ੍ਹਾਂ ਹੀ ਪਿੰਡ ਮੀਆਂ ਦੇ ਕਿਸਾਨਾਂ ਵਲੋਂ 24 ਕਿਲੇ ਪਾਈਪਲਾਈਨ ਪਾਉਣ ਅਤੇ ਜੌੜਕੀਆ ਵਾਲਾ ਕਚਾ ਰਸਤਾ ਪਕਾ ਕਰਨ ਦਾ ਅੈਲਾਨ ਕੀਤਾ।ਇਸ ਮੌਕੇ ਪਿੰਡ ਮੀਆਂ ਦੇ ਸਰਪੰਚ ਵਲੋਂ ਪਿੰਡ ਚ ਪੂਰੀ ਹਾਜ਼ਰੀ ਨਾ ਦੇਣ ਅਤੇ ਵਿਕਾਸ ਦੇ ਕੰਮਾਂ ਵੱਲ ਧਿਆਨ ਨਾ ਦੇਣ ਲਈ ਪਿੰਡ ਵਾਸੀਆਂ ਨੇ ਮੋਫਰ ਕੋਲ ਸ਼ਕਾਇਤ ਕੀਤੀ ਹੈ।ਇਸ ਮੌਕੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਹਰ ਕਿਸਾਨ ਦੀ ਗਿਰਦਾਵਰੀ ਪਾਰਦਰਸ਼ੀ ਨਾਲ ਕੀਤੀ ਜਾਵੇਗੀ।ਖੇਤੀਬਾੜੀ ਵਿਭਾਗ ਦੇ ਏ ਡੀ ਓ ਗੁਰਿੰਦਰ ਜੀਤ ਸਿੰਘ ਅਤੇ ਬਲਾਕ ਅਫ਼ਸਰ ਝੁਨੀਰ ਦੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਲਕਾ ਸਰਦੂਲਗੜ੍ਹ ਚ 33 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਈ ਹੋਈ ਹੈ ,ਜਿਸ ਵਿੱਚ 50 ਫ਼ੀਸਦੀ ਨਰਮਾ ਨੁਕਸਾਨਿਆ ਗਿਆ ਹੈ ਕੁਝ ਕਿਸਾਨਾਂ ਨੇ ਪਹਿਲੀ ਚੁਕਾਈ ਪੰਜ ਮਣ ਦੇ ਕਰੀਬ ਚੁੱਕ ਲਈ ਹੈ ।ਇਸ ਮੌਕੇ ਪਿੰਡ ਉਲਕ ਦੀ ਸਰਪੰਚ ਰੂਪ ਕੌਰ ਦੇ ਬੇਟੇ ਰਣਬੀਰ ਸਿੰਘ ,ਨੰਬਰਦਾਰ ਗੁਰਮੀਤ ਸਿੰਘ ਮੀਆਂ ,ਕਰਨਵੀਰ ਸਿੰਘ ਰਾਮਾਨੰਦੀ,ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ,ਸੁਖੀ ਭਮਾ, ਕੁਲਦੀਪ ਸਿੰਘ ਰੰਧਾਵਾ ਝੇਰਿਆਂਵਾਲੀ ,ਰਾਮ ਸਿੰਘ ਪ੍ਰਧਾਨ ਬੀਰੇਵਾਲਾ ਜੱਟਾਂ ,ਜੀਤ ਸਿੰਘ ਭਲਾਈਕੇ,ਕਿਸਾਨ ਆਗੂ ਲੀਲਾ ਸਿੰਘ ਆਦਿ ਹਾਜਰ ਸਨ।




