ਨਵੀਂ ਦਿੱਲੀ—

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਡਟੇ ਕਿਸਾਨਾਂ ਵਲੋਂ ਇਕ ਵਾਰ ਫਿਰ ਰੇਲਵੇ ਟਰੈਕ ‘ਤੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਭਲਕੇ ਯਾਨੀ ਕਿ 18 ਅਕਤੂਬਰ ਨੂੰ ਰੋਲ ਰੋਕੋ ਅੰਦੋਲਨ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਵਲੋਂ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਰੇਲ ਰੋਕੋ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਰੇਲ ਰੋਕੋ ਕਿਸੇ ਵੀ ਰੇਲਵੇ ਸੰਪਤੀ ਦੇ ਬਿਨਾਂ ਨੁਕਸਾਨ ਦੇ ਸ਼ਾਂਤਮਈ ਰਹੇਗਾ। ਲਖੀਮਪੁਰ ਖੀਰੀ ‘ਚ ਹੋਏ ਕਿਸਾਨ ਕਤਲੇਆਮ ‘ਚ ਇਨਸਾਫ ਮਿਲਣ ਤਕ ਸਾਡਾ ਅੰਦੋਲਨ ਹੋਰ ਤਿੱਖਾ ਹੋਵੇਗਾ। ਵੱਖ-ਵੱਖ ਸੂਬਿਆਂ ਵਿਚ ਲਖੀਮਪੁਰ ਖੀਰੀ ਸ਼ਹੀਦ ਕਲਸ਼ ਯਾਤਰਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਦੇਸ਼ ਭਰ ਵਿਚ ਬਹੁਤ ਸਾਰੇ ਪੱਕੇ ਮੋਰਚੇ ਜਾਰੀ ਹਨ।





